ਬਿਉਰੋ ਰਿਪੋਰਟ – ਸੋਨੇ (Gold) ਦੀ ਕੀਮਤ ਨੇ ਮੁੜ ਤੋਂ ਨਵਾਂ ਰਿਕਾਰਡ ਬਣਾਇਆ ਹੈ । ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਿਕ ਸੋਨੇ ਦੀ ਕੀਮਤ 73 ਹਜ਼ਾਰ ਪਾਰ ਕਰ ਗਈ ਹੈ । 10 ਗਰਾਮ ਸੋਨਾ 1,351 ਰੁਪਏ ਮੰਗਿਆ ਹੋ ਕੇ 73,174 ਰੁਪਏ ਪਾਰ ਕਰ ਗਿਆ ਸੀ । ਇਸ ਤੋਂ ਪਹਿਲਾ ਸੋਨਾ 8 ਅਪ੍ਰੈਲ ਨੂੰ 70 ਹਜ਼ਾਰ ਪਾਰ ਕਰਕੇ 71 ਹਜ਼ਾਰ ਤੱਕ ਪਹੁੰਚ ਗਿਆ ਸੀ, ਜਦਕਿ ਮਾਹਿਰਾਂ ਨੇ ਦਾਅਵਾ ਕੀਤਾ ਸੀ ਕਿ ਸੋਨਾ ਇਸ ਸਾਲ ਦੇ ਅਖੀਰ ਵਿੱਚ 70 ਹਜ਼ਾਰ ਪਹੁੰਚੇਗਾ । ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਸੋਨਾ ਆਉਣ ਵਾਲੇ ਦਿਨਾਂ ਵਿੱਚ 1 ਲੱਖ ਤੱਕ ਪਹੁੰਚੇਗਾ ।
1 ਜਨਵਰੀ ਨੂੰ ਸੋਨਾ 63,302 ਰੁਪਏ ਸੀ । ਸਿਰਫ ਮਾਰਚ ਵਿੱਚ ਸੋਨਾ 4 ਹਜ਼ਾਰ ਰੁਪਏ ਮਹਿੰਗਾ ਹੋਇਆ ਹੈ । ਸਾਲ 2023 ਦੇ ਸ਼ੁਰੂਆਤ ਵਿੱਚ ਸੋਨਾ 54,867 ਰੁਪਏ ਪ੍ਰਤੀ ਗਰਾਮ ਸੀ ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗਰਾਮ ਤੱਕ ਪਹੁੰਚ ਗਿਆ ਸੀ । ਯਾਨੀ ਸਾਲ 2023 ਵਿੱਚ ਇਸ ਦੀ ਕੀਮਤ ਵਿੱਚ 8,379 ਰੁਪਏ (16%) ਦੀ ਤੇਜੀ ਆਈ ਸੀ ।
ਸੋਨੇ ਦੀ ਕੀਮਤ ਵਿੱਚ ਤੇਜੀ ਦੇ 4 ਕਾਰਨ
ਸੋਨੇ ਵਿੱਚ ਤੇਜੀ ਦੀਆਂ 4 ਵਜ੍ਹਾ ਦੱਸੀਆਂ ਜਾ ਰਹੀਆਂ ਹਨ । 2024 ਦੌਰਾਨ ਦੁਨੀਆ ਵਿੱਚ ਮੰਦੀ ਦਾ ਸ਼ੱਕ ਹੈ,ਵਿਆਹ ਦੇ ਸੀਜ਼ਨ ਵਿੱਚ ਸੋਨੇ ਦੀ ਡਿਮਾਂਡ ਵਧੀ ਹੈ, ਡਾਲਰ ਦਾ ਇੰਡੈਕਸ ਵਿੱਚ ਕਮਜ਼ੋਰੀ ਆਈ ਹੈ,ਦੁਨੀਆ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ।
ਚਾਂਦੀ ਵਿੱਚ ਵੀ ਤੇਜੀ
ਚਾਂਦੀ ਵੀ ਵਧ ਕੇ 28.95 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ। ਪਿਛਲੇ ਸੈਸ਼ਨ ’ਚ ਸੋਨਾ 28.05 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ। ਇਸ ਦੌਰਾਨ ਐਮ.ਸੀ.ਐਕਸ. ਫਿਊਚਰਜ਼ ਕਾਰੋਬਾਰ ’ਚ ਸੋਨਾ ਦਿਨ ਦੇ ਕਾਰੋਬਾਰ ਦੌਰਾਨ 72,828 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਜੂਨ ’ਚ ਸੋਨੇ ਦੀ ਕੀਮਤ 1,037 ਰੁਪਏ ਦੀ ਤੇਜ਼ੀ ਨਾਲ 72,681 ਰੁਪਏ ਪ੍ਰਤੀ 10 ਗ੍ਰਾਮ ’ਤੇ