‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੂਜੇ ਦੇਸ਼ਾਂ ਤੋਂ ਕਸਟਮ ਡਿਊਟੀ ਤੋਂ ਬਚਣ ਲਈ ਲੁਕੋ ਕੇ ਲਿਆਂਦੀਆਂ ਸੋਨੇ ਤੇ ਹੋਰ ਕੀਮਤੀ ਗਹਿਣਿਆਂ ਦੀਆਂ ਖਬਰਾਂ ਆਮ ਸੁਣਦੇ ਹਾਂ, ਪਰ ਦੁਬਈ ਤੋਂ ਆਏ ਇਕ ਵਿਅਕਤੀ ਨੇ ਮਿਕਸਰ ਗ੍ਰਾਇੰਡਰ ਦੀ ਜੋ ਵਰਤੋਂ ਕੀਤੀ ਹੈ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
ਜਾਣਕਾਰੀ ਅਨੁਸਾਰ ਇਹ ਵਿਅਕਤੀ ਇਸ ਮਿਕਸਰ ਗ੍ਰਾਇੰਡਰ ਵਿੱਚ 1399 ਗ੍ਰਾਮ ਸੋਨਾ ਲੁਕੋ ਕੇ ਲੈ ਆਇਆ, ਜਿਸਦੀ ਕੀਮਤ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਵਿਅਕਤੀ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਕਸਮਟਮ ਵਿਭਾਗ ਨੇ ਇਹ ਬਰਾਮਦਗੀ 23 ਜੂਨ ਨੂੰ ਕੀਤੀ ਹੈ। ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਰਤੀ ਮੂਲ ਦੇ ਇਸ ਵਿਅਕਤੀ ਦੀ ਇਸ ਸਾਜਿਸ਼ ਨੂੰ ਦੇਖ ਕੇ ਕਸਟਮ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਹਨ।