India Lifestyle

ਸੋਨਾ ਪਹਿਲੀ ਵਾਰ ₹1.26 ਲੱਖ ਪਾਰ, ਚਾਂਦੀ ₹2,775 ਵਧੀ

GOLD

ਬਿਊਰੋ ਰਿਪੋਰਟ (14 ਅਕਤੂਬਰ 2025): ਅੱਜ ਪੁਸ਼ਯ ਨਖੱਤਰ ਦੇ ਮੌਕੇ ’ਤੇ ਸੋਨੇ ਦੀ ਕੀਮਤ ਪਹਿਲੀ ਵਾਰ ਸਵਾ ਲੱਖ ਦੇ ਪਾਰ ਪਹੁੰਚ ਗਈ ਹੈ। ਇੰਡੀਆ ਬੁੱਲਿਅਨ ਐਂਡ ਜੁਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ, 10 ਗ੍ਰਾਮ 24 ਕੈਰਟ ਸੋਨੇ ਦਾ ਭਾਅ ₹1,997 ਵਧ ਕੇ ₹1,26,152 ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਹ ₹1,24,155 ਰੁਪਏ ਸੀ।

ਇਸੇ ਤਰ੍ਹਾਂ, ਚਾਂਦੀ ਦੀ ਕੀਮਤ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ। ਚਾਂਦੀ ਦੇ ਭਾਅ ₹2,775 ਵਧ ਕੇ ₹1,78,100 ਪ੍ਰਤੀ ਕਿਲੋ ਦੇ ਆਲ ਟਾਈਮ ਹਾਈ ’ਤੇ ਪਹੁੰਚ ਗਏ ਹਨ। ਸੋਮਵਾਰ ਨੂੰ ਇਹ ਕੀਮਤ ₹1,75,325 ਸੀ।

ਮਾਹਿਰਾਂ ਦੇ ਅਨੁਸਾਰ, ਇਸ ਤੇਜ਼ੀ ਦਾ ਕਾਰਨ ਫੈਸਟਿਵ ਸੀਜ਼ਨ ਦੀ ਮੰਗ, ਉਦਯੋਗਿਕ ਮੰਗ ਵਿੱਚ ਵਾਧਾ ਅਤੇ ਗਲੋਬਲ ਪੱਧਰ ’ਤੇ ਸਪਲਾਈ ਘਟਣਾ ਹੈ। ਚਾਂਦੀ ਦੇ ਭਾਅ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਚੜ੍ਹ ਰਹੇ ਹਨ, ਜਦਕਿ ਸੋਨੇ ਨੇ ਵੀ ਨਵੀਂ ਉਚਾਈਆਂ ਛੂਹ ਲਈਆਂ ਹਨ।