Punjab

ਸੋਨੇ ਤੇ ਚਾਂਦੀ ’ਚ ਅੱਜ ਹੁਣ ਤੱਕ ਦੀ ਸਭ ਤੋਂ ਵੱਡੀ ਤੇਜ਼ੀ! ਇਸ ਸਾਲ ਦੇ ਅਖੀਰ ’ਚ ਬਣਾਏਗਾ ਨਵਾਂ ਰਿਕਾਰਡ

ਬਿਉਰੋ ਰਿਪੋਰਟ – 13 ਸਤੰਬਰ ਸ਼ੁੱਕਵਾਰ ਨੂੰ ਸੋਨੇ ਅਤੇ ਚਾਂਦੀ (GOLD AND SILVER) ਵਿੱਚ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਵੇਖੀ ਗਈ ਹੈ। ਸ਼ੁੱਕਰਵਾਰ ਨੂੰ 10 ਗਰਾਮ ਸੋਨਾ 1,243 ਰੁਪਏ ਵੱਧ ਕੇ 73,044 ਤੱਕ ਪਹੁੰਚ ਗਿਆ। ਵੀਰਵਾਰ ਨੂੰ ਇਸ ਦੀ ਕੀਮਤ 71,801 ਰੁਪਏ ਪ੍ਰਤੀ 10 ਗਰਾਮ ਸੀ।

ਉੱਧਰ ਇੱਕ ਕਿਲੋ ਚਾਂਦੀ (SILVER) 2,912 ਰੁਪਏ ਵੱਧ ਕੇ 86,100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚਾਂਦੀ ਦੀ ਕੀਮਤ 83,188 ਰੁਪਏ ਪ੍ਰਤੀ ਕਿਲੋ ਸੀ। ਇਸ ਸਾਲ ਸੋਨਾ ਅਪ੍ਰੈਲ ਵਿੱਚ 73,302 ਪ੍ਰਤੀ 10 ਗਰਾਮ ਆਲ ਟਾਈਮ ਹਾਈ ‘ਤੇ ਪਹੁੰਚ ਚੁੱਕਾ ਹੈ। ਉੱਧਰ ਚਾਂਦੀ 29 ਮਈ ਨੂੰ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ।

ਇਸ ਸਾਲ ਸੋਨੇ ਵਿੱਚ ਹੁਣ ਤੱਕ 9 ਹਜ਼ਾਰ ਤੋਂ ਜ਼ਿਆਦਾ ਤੇਜ਼ੀ ਵੇਖਣ ਨੂੰ ਮਿਲੀ ਹੈ। ਹੁਣ ਤੱਕ ਸੋਨੇ ਦੀ ਕੀਮਤ 9,692 ਰੁਪਏ ਵੱਧ ਚੁੱਕੇ ਹਨ। 1 ਜਨਵਰੀ ਨੂੰ ਸੋਨਾ 63,352 ਰੁਪਏ ਤੱਕ ਸੀ ਜੋ ਹੁਣ 73,044 ਰੁਪਏ ਪ੍ਰਤੀ 10 ਗਰਾਮ ਪਹੁੰਚ ਗਿਆ ਹੈ। ਉੱਧਰ ਇੱਕ ਕਿੱਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵੱਧ ਕੇ 86,100 ਰੁਪਏ ਪਹੁੰਚ ਗਏ ਸਨ।