India Punjab

ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਜਾਰੀ, ਹੋਇਆ ਰਿਕਾਰਡ ਵਾਧਾ

ਸੋਨਾ ਅਤੇ ਚਾਂਦੀ ਲਗਾਤਾਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਟਾਕੀ ਲਗਾ ਰਹੀਆਂ ਹਨ। ਸੋਨਾ ਅਤੇ ਚਾਂਦੀ 21 ਮਈ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ 839 ਰੁਪਏ ਮਹਿੰਗਾ ਹੋ ਕੇ 74,222 ਰੁਪਏ ਤੱਕ ਪਹਿੰਚ ਗਿਆ ਹੈ। ਚਾਂਦੀ ਵੀ ਅੱਜ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਹ 6,071 ਰੁਪਏ ਮਹਿੰਗਾ ਹੋ ਕੇ 92,444 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ 20 ਮਈ ਨੂੰ ਚਾਂਦੀ 86,373 ਰੁਪਏ ‘ਤੇ ਸੀ।

ਦਿੱਲੀ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,450 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,660 ਰੁਪਏ ਹੈ ਤੱਕ ਹੋ ਗਈ ਹੈ। ਮੁੰਬਈ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,300 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,510 ਰੁਪਏ ਹੈ।

ਜਾਣਕਾਰੀ ਮੁਤਾਬਕ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ। ਅਗਲੇ ਸਾਲ ਤੱਕ ਸੋਨੇ ਦੀ ਕੀਮਤ 85 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ।

ਇਹ ਵੀ ਪੜ੍ਹੋ –   ਬੱਬਰ ਖਾਲਸਾ ਨੇ ‘AAP’ ਨੂੰ ਫੰਡਿੰਗ ਕੀਤੀ ? ਸਪੀਕਰ ਸੰਧਵਾਂ ਦੀ ਫੋਟੋ ਨੇ ਚੁੱਕੇ ਗੰਭੀਰ ਸਵਾਲ,ED ਨੇ ਜਾਂਚ ਲਈ ਗ੍ਰਹਿ ਮੰਤਾਰਾਲਾ ਨੂੰ ਲਿਖਿਆ