ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਆਲ ਟਾਈਮ ਨਵਾਂ ਰਿਕਾਰਡ ਬਣਾ ਲਿਆ ਹੈ। 16 ਮਈ ਨੂੰ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ ਕਾਰੋਬਾਰ ਦੌਰਾਨ 541 ਰੁਪਏ ਮਹਿੰਗਾ ਹੋ ਕੇ 73,475 ਰੁਪਏ ਹੋ ਗਿਆ। ਇਹ ਕੀਮਤ 19 ਅਪ੍ਰੈਲ ਨੂੰ ਆਲ ਟਾਈਮ ਦੇ ਬਰਾਬਰ ਹੈ।
ਉਧਰ ਚਾਂਦੀ ਦੀ ਕੀਮਤ ਵੀ ਅੱਜ 16 ਮਈ ਨੂੰ ਤੇਜ਼ੀ ਨਾਲ ਵਧੀ। ਚਾਂਦੀ 1,195 ਰੁਪਏ ਮਹਿੰਗਾ ਹੋ ਕੇ 85,700 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਜੋ ਹੀ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ ।
ਦਿੱਲੀ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,000 ਰੁਪਏ ਤੱਕ ਪਹੁੰਚ ਹਈ ਹੈ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,170 ਰੁਪਏ ਤੱਕ ਪੁੱਜ ਗਈ ਹੈ। ਜੇਕਰ ਗੱਲ ਮੁੰਬਈ ਦੀ ਕਰੀਏ ਤਾਂ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,850 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,020 ਰੁਪਏ ਹੈ
ਆਈਬੀਜੇਏ ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 10,123 ਰੁਪਏ ਵਧ ਚੁੱਕੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ ‘ਤੇ ਸੀ, ਜੋ ਹੁਣ 73,475 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 85,700 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ – ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕੀਤੀ ਸੁਣਵਾਈ, ਕੀਤੀ ਅਹਿਮ ਟਿੱਪਣੀ