India Lifestyle

₹74,000 ਤੋਂ ਹੇਠਾਂ ਡਿੱਗਿਆ ਸੋਨਾ! 15 ਦਿਨਾਂ ’ਚ ₹5,942 ਹੋਇਆ ਸਸਤਾ; ਚਾਂਦੀ ₹87,103

ਬਿਉਰੋ ਰਿਪੋਰਟ: ਅੱਜ 14 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,521 ਰੁਪਏ ਡਿੱਗ ਕੇ 73739 ਰੁਪਏ ’ਤੇ ਆ ਗਈ। ਪਹਿਲਾਂ ਇਸ ਦੀ ਕੀਮਤ 75,260 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਚਾਂਦੀ ਦੀ ਕੀਮਤ ਵਿੱਚ ਵੀ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਇਹ 2,644 ਰੁਪਏ ਡਿੱਗ ਕੇ 87,103 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਇਸ ਤੋਂ ਪਹਿਲਾਂ ਚਾਂਦੀ 89,747 ਰੁਪਏ ’ਤੇ ਸੀ।

ਯਾਦ ਰਹੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਅਤੇ 30 ਅਕਤੂਬਰ ਨੂੰ ਸੋਨਾ 79,681 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾ ਲਿਆ ਸੀ।

ਪਿਛਲੇ 15 ਦਿਨਾਂ ਵਿੱਚ 24 ਕੈਰੇਟ ਸੋਨਾ 5,942 ਰੁਪਏ (7%) ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ। 30 ਅਕਤੂਬਰ ਨੂੰ 24 ਕੈਰੇਟ ਸੋਨਾ 79,681 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਸੀ, ਜੋ ਹੁਣ ਘੱਟ ਕੇ 73739 ਰੁਪਏ ’ਤੇ ਆ ਗਿਆ ਹੈ। ਜਦਕਿ ਚਾਂਦੀ 23 ਅਕਤੂਬਰ ਨੂੰ 99,151 ਰੁਪਏ ’ਤੇ ਪਹੁੰਚ ਗਈ ਸੀ, ਜੋ ਹੁਣ 87,103 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਹੈ।