ਬਿਉਰੋ ਰਿਪੋਰਟ – ਕੇਂਦਰੀ ਬਜਟ ਵਿੱਚ ਐਕਸਾਇਜ਼ (UNION BUDGET GOLD SILVER EXCISE DECREASED) ਘੱਟ ਹੋਣ ਤੋਂ ਬਾਅਦ ਜਿਸ ਰਫਤਾਰ ਨਾਲ ਸੋਨਾ ਅਤੇ ਚਾਂਦੀ ਡਿੱਗੇ ਸਨ ਉਸੇ ਰਫ਼ਤਾਰ ਹਨ ਹੁਣ ਇਹ ਵਧਣਾ ਸ਼ੁਰੂ ਹੋ ਗਿਆ ਹੈ। ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਪਿਛਲੇ ਹਫਤੇ ਵਾਂਗ ਸੋਨਾ (GOLD AND SILVER) ਅਤੇ ਚਾਂਦੀ ਵਿੱਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ 10 ਗਰਾਮ 24 ਕੈਰੇਟ ਸੋਨਾ 650 ਰੁਪਏ ਵੱਧ ਕੇ 73,694 ਰੁਪਏ ਪਹੁੰਚ ਗਿਆ। ਇਸ ਤੋਂ ਪਹਿਲਾਂ ਇਹ ਪਿਛਲੇ ਹਫਤੇ 73,044 ’ਤੇ ਬੰਦ ਹੋਇਆ ਸੀ। ਉਧਰ ਚਾਂਦੀ ਵਿੱਚ ਵੀ ਢਾਈ ਹਜ਼ਾਰ ਤੋਂ ਵੱਧ ਦਾ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ।
ਚਾਂਦੀ ਦੀ ਕੀਮਤ ਵਿੱਚ ਅੱਜ 2,505 ਰੁਪਏ ਵੱਧ ਕੇ 88,605 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 86,100 ਰੁਪਏ ਪ੍ਰਤੀ ਕਿਲੋ ’ਤੇ ਸੀ। ਪਿਛਲੇ ਕਾਰੋਬਾਰੀ ਹਫ਼ਤੇ ਦੇ ਅਖੀਰਲੇ ਦਿਨ 13 ਸਤੰਬਰ ਨੂੰ ਸੋਨਾ 1,243 ਰੁਪਏ ਵਧਿਆ ਸੀ ਜਦਕਿ ਚਾਂਦੀ ਵਿੱਚ 2,912 ਦਾ ਵੱਡਾ ਉਛਾਲ ਵੇਖਣ ਨੂੰ ਮਿਲਿਆ ਸੀ।
ਇਸ ਸਾਲ ਸੋਨਾ ਮਈ ਵਿੱਚ 74,222 ਪ੍ਰਤੀ 10 ਗਰਾਮ ਆਲ ਟਾਈਮ ਹਾਈ ’ਤੇ ਪਹੁੰਚ ਚੁੱਕਿਆ ਸੀ। ਚਾਂਦੀ 29 ਮਈ ਨੂੰ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੀ ਸੀ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 10,342 ਰੁਪਏ ਵੱਧ ਚੁੱਕੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ ਸੀ ਜੋ ਹੁਣ 73,694 ਰੁਪਏ ਪ੍ਰਤੀ 10 ਗਰਾਮ ਪਹੁੰਚ ਚੁੱਕੀ ਹੈ। ਉੱਧਰ ਚਾਂਦੀ 73,395 ਰੁਪਏ ਤੋਂ ਵੱਧ ਕੇ 88,605 ਰੁਪਏ ਪਹੁੰਚ ਚੁੱਕੀ ਹੈ।
HDFC ਸਕਿਉਰਟੀ ਕਮੋਡਿਟੀ ਅਤੇ ਕਰੰਸੀ ਦੇ ਮੁਖੀ ਅਨੁਜ ਗੁਪਤਾ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਵੇਖੀ ਜਾ ਸਕਦੀ ਹੈ। ਇਸ ਸਾਲ ਸੋਨਾ 78 ਹਜ਼ਾਰ ਰੁਪਏ ਪ੍ਰਤੀ 10 ਗਰਾਮ ਤੱਕ ਜਾ ਸਕਦਾ ਹੈ। ਉੱਧਰ ਚਾਂਦੀ 1 ਲੱਖ ਰੁਪਏ ਪ੍ਰਤੀ ਕਿੱਲੋ ਪਹੁੰਚ ਸਕਦੀ ਹੈ।