ਬਿਉਰੋ ਰਿਪੋਰਟ – ਹਫ਼ਤੇ ਬਾਅਦ ਸੋਨੇ (Gold) ਅਤੇ ਚਾਂਦੀ (Silve) ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ । ਸਰਾਫਾ ਬਜ਼ਾਰ ਵਿੱਚ ਇਸ ਹਫਤੇ ਦੇ ਸ਼ੁਰੂਆਤ ਵਿੱਚ ਯਾਨੀ 22 ਅਪ੍ਰੈਲ ਨੂੰ ਸੋਨਾ 73,161 ਰੁਪਏ ਸੀ । ਜੋ ਹੁਣ ਯਾਨੀ 27 ਅਪ੍ਰੈਲ ਨੂੰ 72,448 ਰੁਪਏ ਪ੍ਰਤੀ 10 ਗਰਾਮ ਆ ਗਿਆ ਹੈ ਯਾਨੀ ਇਸ ਹਫਤੇ ਇਸ ਦੀ ਕੀਮਤ 713 ਰੁਪਏ ਘੱਟ ਹੋਈ ਹੈ ।
ਉਧਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਹਫਤੇ ਦੇ ਸ਼ੁਰੂਆਤ ਵਿੱਚ ਇਹ 81,839 ਰੁਪਏ ਸੀ ਜੋ ਕਿ ਹੁਣ 81,374 ਰੁਪਏ ਪ੍ਰਤੀ ਕਿਲੋਗਰਾਮ ਆ ਗਈ ਹੈ । ਯਾਨੀ ਇਸ ਹਫਤੇ ਕੀਮਤ 465 ਰੁਪਏ ਡਿੱਗੀ ਹੈ । ਇਸ ਸਾਲ ਵਿੱਚ ਹੁਣ ਤੱਕ ਸੋਨੇ ਦੀ ਕੀਮਤ 9,096 ਰੁਪਏ ਵੱਧ ਚੁੱਕੀ ਹੈ । 1 ਜਨਵਰੀ ਨੂੰ ਸੋਨਾ 63,352 ਰੁਪਏ ਤੱਕ ਸੀ ਹੋ ਹੁਣ 72,448 ਰੁਪਏ ਪ੍ਰਤੀ 10 ਗਰਾਮ ‘ਤੇ ਹੈ । ਉਧਰ 1 ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਵੱਧ ਕੇ 81,374 ਰੁਪਏ ਤੱਕ ਪਹੁੰਚ ਗਈ ਹੈ ।
2030 ਤੱਕ 1.68 ਲੱਖ ਰੁਪਏ ਪ੍ਰਤੀ 10 ਗਰਾਮ ਹੋ ਸਕਦਾ ਹੈ ਸੋਨਾ
ਮਾਹਿਰਾ ਦੇ ਮੁਤਾਬਿਕ 2030 ਤੱਕ ਸੋਨੇ ਦੀ ਕੀਮਤ 1.68 ਲੱਖ ਰੁਪਏ ਪ੍ਰਤੀ 10 ਗਰਾਮ ਤੱਕ ਪਹੁੰਚ ਸਕਦੀ ਹੈ । ਸੋਨੇ ਦੀ ਕੀਮਤ ਵਿੱਚ ਤੇਜ਼ੀ ਦਾ ਕਾਰਣ ਪੂਰੀ ਦੁਨੀਆ ਵਿੱਚ ਸਿਆਸੀ ਤਣਾਅ ਅਤੇ ਆਰਥਿਕ ਮੰਦੀ ਹੈ ।