Punjab

ਹੁਣ GNDU ਦੇ ਵਾਇਸ ਚਾਂਸਲਰ ਮਾਨ ਸਰਕਾਰ ਦੇ ਨਿਸ਼ਾਨੇ ‘ਤੇ,ਵਿਜੀਲੈਂਸ ਵੱਲੋਂ ਇਸ ਮਾਮਲੇ ‘ਚ ਜਾਂਚ

ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਖਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

ਖਾਲਸ ਬਿਊਰੋ:ਭ੍ਰਿਸ਼ਟਾਚਾਰ ਦੇ ਖਿਲਾਫ਼ ਪੰਜਾਬ ਸਰਕਾਰ ਲਗਾਤਾਰ ਸਖ਼ਤ ਫੈਸਲੇ ਲੈ ਰਹੀ ਹੈ।ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਜਸਪਾਲ ਸਿੰਘ ਖਿਲਾਫ਼ ਮਾਨ ਸਰਕਾਰ ਨੇ ਸਖ਼ਤ ਫੈਸਲਾ ਲਿਆ ਹੈ।Gndu ਦੀ ਟੀਚਰ ਯੂਨੀਅਨ ਨੇ ਸੂਬਾ ਸਰਕਾਰ ਨੂੰ ਸ਼ਿਕਾਇਤ ਭੇਜੀ ਸੀ ।ਜਿਸ ਦੇ ਬਾਅਦ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ IG ਮਨਮੋਹਨ ਸਿੰਘ ਨੂੰ ਕਾਰਵਾਈ ਦੀ ਜ਼ਿੰਮੇਵਾਰੀ ਸੌਂਪੀ ਹੈ।

ਵੀਸੀ ਖਿਲਾਫ਼ ਸ਼ਿਕਾਇਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੀਚਰ ਐਸੋਸੀਏਸ਼ਨ ਨੇ ਕੁਝ ਸਮੇਂ ਪਹਿਲਾਂ ਭਰੀ ਗਈਆਂ ਪੋਸਟਾਂ ‘ਤੇ ਸਵਾਲ ਚੁੱਕੇ ਸਨ ਅਤੇ ਇਲਜ਼ਾਮ ਲਗਾਇਆ ਸੀ ਕਿ VC ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਸੀਨੀਅਰ ਪੋਸਟਾਂ ‘ਤੇ ਆਪਣੇ ਖ਼ਾਸ ਲੋਕਾਂ ਨੂੰ ਬਿਠਾਇਆ ਗਿਆ ਹੈ। ਸੀਨੀਅਰ ਅਧਿਆਪਕਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ ਅਹੁਦੇ ਦਿੱਤੇ ਗਏ ਨੇ ਜੋ PHD ਵੀ ਨਹੀਂ ਸਨ।ਟੀਚਰ ਐਸੋਸੀਏਸ਼ਨ ਨੇ ਵੀਸੀ ਜਸਪਾਲ ਸਿੰਘ ਦੀ ਕਾਬਲੀਅਤ ‘ਤੇ ਵੀ ਸਵਾਲ ਚੁੱਕੇ ਸਨ।ਐਸੋਸੀਏਸ਼ਨ ਦਾ ਇਲਜ਼ਾਮ ਸੀ ਕਿ VC ਅਹੁਦਾ ਦੇਣ ਸਮੇਂ ਕਈ ਸੀਨੀਅਰ ਲੋਕਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ।

ਕੈਪਟਨ ਸਰਕਾਰ ਨੇ VC ਬਣਾਇਆ ਸੀ

2017 ਵਿੱਚ ਜਦੋਂ ਕੈਪਟਨ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਡਾਕਟਰ ਜਸਪਾਲ ਸਿੰਘ ਨੇ ਅਹੁਦਾ ਸੰਭਾਲਿਆ ਸੀ,ਉਨ੍ਹਾਂ ਨੇ ਵੀਸੀ ਡਾਕਟਰ ਅਜਾਇਬ ਸਿੰਘ ਬਰਾੜ ਦੀ ਥਾਂ ਲਈ ਸੀ।2020 ਵਿੱਚ ਡਾਕਟਰ ਜਸਪਾਲ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਤਿੰਨ ਸਾਲ ਐਕਸਟੈਨਸ਼ਨ ਦਿੱਤਾ ਗਿਆ ਸੀ।