‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਵਿੱਚ ਹਾਲੇ ਵੀ 125 ਲੋਕ ਲਾਪਤਾ ਹਨ। ਆਈਟੀਬੀਪੀ ਦੇ ਰਾਹਤ ਅਤੇ ਬਚਾਅ ਦਲ ਨੇ ਤਪੋਵਨ ਦੇ ਕੋਲ ਇੱਕ ਸੁਰੰਗ ਵਿੱਚੋਂ 16 ਲੋਕਾਂ ਨੂੰ ਜਿਉਂਦਾ ਕੱਢਿਆ ਹੈ। ਆਈਟੀਬੀਪੀ ਦੇ ਅਨੁਸਾਰ 250 ਜਵਾਨਾਂ ਦੀਆਂ ਤਿੰਨ ਟੀਮਾਂ ਲੋਕਾਂ ਨੂੰ ਬਚਾਉਣ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਗਲੇਸ਼ੀਅਰ ਫਟਣ ਦੇ ਕਾਰਨ ਆਏ ਹੜ੍ਹ ਵਿੱਚ ਤਪੋਵਨ ਪਾਵਰ ਪ੍ਰਾਜੈਕਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ 7 ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

Related Post
International, Khaas Lekh, Khalas Tv Special, Video
ਅਮਰੀਕਾ ਨੇ ਹੁਣ ਕਿਹੜੇ ਪੱਕੇ ਦੋਸਤ ਦੀ ਪਿੱਠ ‘ਚ
September 19, 2026
