The Khalas Tv Blog Punjab ਬਿਹਾਰ ਤੋਂ ਲੜਕੀ ਨੂੰ ਕੀਤਾ ਅਗਵਾ, ਜਲੰਧਰ ਦੇ ਹੰਸਰਾਜ ਸਟੇਡੀਅਮ ਕੰਪਲੈਕਸ ‘ਚ ਲੜਕੀ ਨਾਲ ਕੀਤਾ ਘਿਨੌਣੇ ਕੰਮ
Punjab

ਬਿਹਾਰ ਤੋਂ ਲੜਕੀ ਨੂੰ ਕੀਤਾ ਅਗਵਾ, ਜਲੰਧਰ ਦੇ ਹੰਸਰਾਜ ਸਟੇਡੀਅਮ ਕੰਪਲੈਕਸ ‘ਚ ਲੜਕੀ ਨਾਲ ਕੀਤਾ ਘਿਨੌਣੇ ਕੰਮ

ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲਿਸ ਨੇ ਹੰਸ ਰਾਜ ਸਟੇਡੀਅਮ ਕੰਪਲੈਕਸ ਵਿੱਚ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਬਿਹਾਰ ਦੇ ਮੁਕੇਸ਼ ਯਾਦਵ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਮੁਕੇਸ਼ ਨੇ 22 ਸਾਲਾ ਲੜਕੀ ਨਾਲ 2 ਤੋਂ 4 ਅਪ੍ਰੈਲ ਦਰਮਿਆਨ ਸਟੇਡੀਅਮ ਦੇ ਅਹਾਤੇ ਵਿੱਚ ਬਲਾਤਕਾਰ ਕੀਤਾ।

ਮੁਲਜ਼ਮ ਦਾ ਪਿਤਾ ਸਟੇਡੀਅਮ ਵਿੱਚ ਕੰਮ ਕਰਦਾ ਸੀ ਅਤੇ ਮੁਕੇਸ਼ ਉਸ ਨਾਲ ਰਹਿੰਦਾ ਸੀ। ਪੀੜਤ ਲੜਕੀ ਨੂੰ ਮੁਕੇਸ਼ ਨੇ ਬਿਹਾਰ ਤੋਂ ਅਗਵਾ ਕੀਤਾ ਸੀ ਅਤੇ ਉਹ ਪਹਿਲਾਂ ਵੀ ਉਸ ਨਾਲ ਜਲੰਧਰ ਆਈ ਸੀ। ਦੋਵਾਂ ਵਿਚਕਾਰ ਪਹਿਲਾਂ ਤੋਂ ਗੱਲਬਾਤ ਸੀ।

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਤੀਜੇ ਵਿਅਕਤੀ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਤੁਰੰਤ ਮੁਕੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੜਕੀ ਦਾ ਬਿਆਨ ਦਰਜ ਕੀਤਾ। ਲੜਕੀ ਦੀ ਮੈਡੀਕਲ ਜਾਂਚ ਸਿਵਲ ਹਸਪਤਾਲ, ਜਲੰਧਰ ਵਿੱਚ ਹੋਈ, ਜਿਸ ਦੀ ਰਿਪੋਰਟ ਦੀ ਉਡੀਕ ਹੈ। ਪੁਲਿਸ ਅਗਲੀ ਕਾਰਵਾਈ ਰਿਪੋਰਟ ਮਿਲਣ ਤੋਂ ਬਾਅਦ ਕਰੇਗੀ।

 

 

 

Exit mobile version