The Khalas Tv Blog India ਚੰਡੀਗੜ੍ਹ ਦੀ ਪਾਰਕ ‘ਚ ਸੜੀ ਮਿਲੀ ਲੜਕੀ, ਪੀਜੀਆਈ ‘ਚ ਕੀਤਾ ਰੈਫਰ
India

ਚੰਡੀਗੜ੍ਹ ਦੀ ਪਾਰਕ ‘ਚ ਸੜੀ ਮਿਲੀ ਲੜਕੀ, ਪੀਜੀਆਈ ‘ਚ ਕੀਤਾ ਰੈਫਰ

xr:d:DAGB49MP29Q:10,j:2862461869315994714,t:24040907

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਸੈਕਟਰ 35 (Chandigarh sector) ‘ਚ JW MARRIOTT ਹੋਟਲ ਦੇ ਨਾਲ ਲੱਗਦੇ ਪਾਰਕ ਵਿੱਚ ਇੱਕ ਕੁੜੀ ਨੇ ਆਪਣੇ ਆਪ (Girl burn alive) ਨੂੰ ਅੱਗ ਦੇ ਹਵਾਲੇ ਕਰ ਦਿੱਤਾ । ਪੀੜ੍ਹਤ ਮੁਹਾਲੀ ਦੇ ਸੋਹਾਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।  ਡਾਕਟਰਾਂ ਨੇ ਲੜਕੀ ਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਉਸ ਨੂੰ ਪੀਜੀਆਈ (PGI) ਰੈਫਰ ਕਰ ਦਿੱਤਾ ਹੈ।

CFSL ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਇੱਕ ਬੋਤਲ, ਲੜਕੀ ਦੇ ਸੈਂਡਲ, ਲੜਕੀ ਦੇ ਸੜੇ ਹੋਏ ਕੱਪੜੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇੱਕ ਲੜਕਾ ਤੇ ਇੱਕ ਲੜਕੀ ਪਾਰਕ ਵਿੱਚ ਖੜ੍ਹੇ ਸਨ।  ਜਿਸ ਦੌਰਾਨ ਅਚਾਨਕ ਦੋਵਾਂ ‘ਚ ਬਹਿਸ ਹੋਈ, ਫਿਰ ਲੜਕੀ ਅੱਗ ਦੀ ਚਪੇਟ ‘ਚ ਆ ਜਾਂਦੀ ਹੈ। ਅਜੇ ਤੱਕ ਘਟਨਾ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਕਿ ਉਸ ਨੇ ਅੱਗ ਖ਼ੁਦ ਲਗਾਈ ਹੈ ਜਾਂ ਫਿਰ ਕਿਸੇ ਨੇ ਉਸ ਨੂੰ ਅੱਗ ਲਗਾਈ ਹੈ। ਪੀੜਤ 90 ਫ਼ੀਸਦੀ ਤੋਂ ਜ਼ਿਆਦਾ ਸੜ ਚੁੱਕੀ ਸੀ ।

 

Exit mobile version