ਅੱਜ ਕੱਲ ਵਧੇਰੇ ਉਮਰ ਵਾਲੇ ਲੋਕ ਹੀ ਨਹੀਂ ਬਲਕਿ ਨੌਜਵਾਨ ਵੀ ਦਿਲ ਦੇ ਦੌਰੇ ਦੇ ਸ਼ਿਕਾਰ ਹੋ ਰਹੇ ਹਨ। ਇਸ ਮਾਮਲੇ ਨਾਲ ਜੁੜੀ ਇੱਕ ਲਾਈਵ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਤਰਥੱਲੀ ਮਚਾ ਹੋਈ ਹੈ। ਇਸ ਵਿੱਚ ਮੈਰਿਜ ਹਾਲ ‘ਚ ਗਾਣੇ ‘ਤੇ ਡਾਂਸ ਕਰਦੀ ਲੜਕੀ ਅਚਨਾਕ ਬੇਹੋਸ਼ ਹੋ ਜਾਂਦੀ ਹੈ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਹੈ ਕਿ ਅੱਜ ਕੱਲ੍ਹ ਨੌਜਵਾਨਾਂ ਨੂੰ ਵੀ ਦਿਲ ਦਾ ਦੌਰਾ ਪੈਣ ਲੱਗਾ ਹੈ।
ਮ੍ਰਿਤਕ ਦੀ ਪਛਾਣ ਕਰਨਾਟਕ ਜ਼ਿਲੇ ਦੇ ਕੁੰਡਾਪੁਰਾ ਦੇ ਬਸਰੂਰ ਨਿਵਾਸੀ ਜੋਸਨਾ ਕੋਠਾ ਵਜੋਂ ਹੋਈ ਹੈ। ਲੋਅ ਬਲੱਡ ਪ੍ਰੈਸ਼ਰ ਕਾਰਨ ਡਿੱਗਣ ਕਾਰਨ ਲੜਕੀ ਦੇ ਬੇਹੋਸ਼ ਹੋ ਜਾਣ ਦੀ ਘਟਨਾ ਕੋਲਾਲਾਗਿਰੀ ਦੇ ਹਵਾੰਜੇ ‘ਚ ਵਾਪਰੀ। ਉਹ ਆਪਣੀ ਸਹੇਲੀ ਦੇ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਲਈ ਸ਼ਾਮਲ ਹੋਈ ਸੀ।
#Watch | உடுப்பி: திருமண வரவேற்பு நிகழ்ச்சியில், மணப்பெண்ணை ஆடிப்பாடி கொண்டாட்டத்துடன் அழைத்து வந்த தோழி ஜோஸ்னா, திடீரென சுருண்டு விழுந்து மாரடைப்பால் உயிரிழந்த சோகம்!#SunNews | #Udupi | #HeartAttack pic.twitter.com/UQmnpzqmFL
— Sun News (@sunnewstamil) November 25, 2022
ਘਟਨਾ 23 ਨਵੰਬਰ ਨੂੰ ਰਾਤ 8 30 ਵਜੇ ਦੇ ਕਰੀਬ ਦੀ ਹੈ, ਜਿਵੇਂ ਹੀ ਉਹ ਬੇਹੋਸ਼ ਹੋ ਗਈ, ਦੋਸਤ ਅਤੇ ਰਿਸ਼ਤੇਦਾਰ ਉਸ ਨੂੰ ਮਨੀਪਾਲ ਹਸਪਤਾਲ ਲੈ ਗਏ, ਜਿੱਥੇ ਉਸ ਨੇ ਇਲਾਜ ਦਾ ਕੋਈ ਜਵਾਬ ਨਾ ਮਿਲਣ ‘ਤੇ ਆਖਰੀ ਸਾਹ ਲਿਆ। ਰਿਪੋਰਟਾਂ ਦੱਸਦੀਆਂ ਹਨ ਕਿ ਜੋਸਨਾ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਫਿਲਹਾਲ ਥਾਣਾ ਬ੍ਰਹਮਾਵਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
Dancing and celebrations can lead to heart attack. Nothing to do with 💉💉https://t.co/8MMeUrwuc1
— Dee (@DeeEternalOpt) November 25, 2022
ਵਾਇਰਲ ਵੀਡੀਓ ਵਿੱਚ ਜੋਸਨਾ ਨੂੰ ਹੋਰ ਰਿਸ਼ਤੇਦਾਰਾਂ ਨਾਲ ਨੱਚਦੇ ਅਤੇ ਸਟੇਜ ਵੱਲ ਤੁਰਦੇ ਹੋਏ ਦੇਖਿਆ ਜਾ ਸਕਦਾ ਹੈ। ਅਚਾਨਕ ਉਸਨੂੰ ਡਿੱਗਦੇ ਦੇਖਿਆ ਜਾ ਸਕਦਾ ਹੈ।