The Khalas Tv Blog Punjab ਸੜਕ ਹਾਦਸੇ ‘ਚ ਬੱਚੀ ਦੀ ਹੋਈ ਮੌਤ, ਮਾਂ ਦਾ ਹੋਇਆ ਬਚਾਅ
Punjab

ਸੜਕ ਹਾਦਸੇ ‘ਚ ਬੱਚੀ ਦੀ ਹੋਈ ਮੌਤ, ਮਾਂ ਦਾ ਹੋਇਆ ਬਚਾਅ

ਸੜਕ ਹਾਦਸੇ ਵਿੱਚ ਇੱਕ ਬੱਚੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਚੀ ਆਪਣੀ ਮਾਂ ਨਾਲ ਐਕਟਿਵਾ ‘ਤੇ ਸਕੂਲ ਜਾ ਰਹੀ ਸੀ। ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਿੰਘਪੁਰਾ ਚੌਕ ਨੇੜੇ ਹਾਦਸੇ ਵਿੱਚ ਇਸ ਬੱਚੀ ਦੀ ਮੌਤ ਹੋ ਗਈ।

ਮ੍ਰਿਤਕ ਅਨਨਿਆ ਦੀ ਉਮਰ 12 ਸਾਲਾ ਸੀ ਜੋ ਨਗਲਾ ਰੋਡ ’ਤੇ ਨਿੱਜੀ ਸਕੂਲ ’ਚ ਸਤਵੀਂ ਕਲਾਸ ਵਿੱਚ ਪੜ੍ਹਦੀ ਸੀ। ਹਾਦਸੇ ਵਿੱਚ ਉਸ ਦੀ ਮਾਂ ਪੁਸ਼ਪਾ ਦਾ ਬਚਾਅ ਹੋ ਗਿਆ। ਮ੍ਰਿਤਕ ਬੱਚੀ ਦੀ ਮਾਂ ਪੁਸ਼ਪਾ ਸਵੇਰੇ ਅਨਨਿਆ ਨੂੰ ਐਕਟਿਵਾ ‘ਤੇ ਸਕੂਲ ਛੱਡਣ ਲਈ ਜਾ ਰਹੀ ਸੀ, ਜਦੋਂ ਉਹ ਹਾਈਵੇਅ ਤੋਂ ਸਰਵਿਸ ਲਾਈਨ ਉਤੇ ਆਉਣ ਲੱਗੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਣ ਕਾਰਨ ਮਾਂ ਪੁਸ਼ਪਾ ਇਕ ਪਾਸੇ ਡਿੱਗ ਗਈ ਪਰ ਅਨਨਿਆ ਟਰੱਕ ਦੇ ਟਾਇਰ ਥੱਲੇ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ  – ਪੰਨੂ ਕਤਲ ਦੀ ਨਾਕਾਮ ਸਾਜਿਸ਼ ਕੇਸ ’ਚ ਅਮਰੀਕਾ ਨੂੰ ਵੱਡਾ ਝਟਕਾ! ਹੁਣ ਸੱਚ ਕਿਵੇਂ ਆਏਗਾ ਸਾਹਮਣੇ?

 

Exit mobile version