India

ਘਰ ‘ਚ ਪਈ ਬਾਲਟੀ ਬਣੀ ਮਾਸੂਮ ਬੱਚੀ ਦੀ ਜ਼ਿੰਦਗੀ ਦੇ ਅੰਤ ਦੀ ਵਜ੍ਹਾ

‘ਦ ਖ਼ਾਲਸ ਬਿਊਰੋ : ਰਾਜਸਥਾਨ ਦੇ ਖਰਗੋਨ ਜ਼ਿਲ੍ਹੇ ਦੇ ਬਰੂਡ ਥਾਣਾ ਖੇਤਰ ਦੇ ਪਿੰਡ ਬੇਜਾਪੁਰ ਵਿੱਚ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਾਲਟੀ ਵਿੱਚ ਡਿੱਗਣ ਕਾਰਨ ਮਾਸੂਮ ਬੱਚੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਦਰਅਸਲ, 15 ਮਹੀਨਿਆਂ ਦੀ ਇੱਕ ਮਾਸੂਮ ਬੱਚੀ ਖੇਡਦੇ-ਖੇਡਦੇ ਪਾਣੀ ਦੀ ਬਾਲਟੀ ਵਿੱਚ ਡਿੱਗ ਗਈ ਸੀ। ਬਾਲਟੀ ਵਿੱਚ ਪਾਣੀ ਸੀ ਅਤੇ ਪਾਣੀ ਵਿੱਚ ਡੁੱਬਣ ਕਰਕੇ ਬੱਚੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਸ ਸਮੇਂ ਘਰ ਦੇ ਸਾਰੇ ਮੈਂਬਰ ਕੰਮ ‘ਤੇ ਗਏ ਹੋਏ ਸਨ। ਘਰ ਵਿੱਚ ਸਿਰਫ਼ 5 ਸਾਲ ਦਾ ਲੜਕਾ ਮੌਜੂਦ ਸੀ।

ਇਸ ਦਰਦਨਾਕ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਵਾਲੇ ਬੱਚੀ ਨੂੰ ਖਰਗੋਨ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਬੱਚੀ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਹਾਦਸੇ ਸਮੇਂ ਘਰ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰ ਕੰਮ ‘ਤੇ ਗਏ ਹੋਏ ਸਨ। ਘਰ ਵਿੱਚ ਇੱਕ 5 ਸਾਲ ਦਾ ਲੜਕਾ ਅਤੇ ਇੱਕ 15 ਮਹੀਨੇ ਦੀ ਬੱਚੀ ਸੀ। ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਬੱਚੀ ਨੂੰ ਪਾਣੀ ਦੀ ਬਾਲਟੀ ‘ਚ ਦੇਖ ਕੇ ਸਹਿਮ ਗਿਆ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਜ਼ਿਲ੍ਹਾ ਹਸਪਤਾਲ ਵਿੱਚ ਤਾਇਨਾਤ ਡਾਕਟਰ ਰਵਿੰਦਰ ਗੁਪਤਾ ਨੇ ਦੱਸਿਆ ਕਿ ਬੱਚੀ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ।