Punjab

ਗਿੱਪੀ ਗਰੇਵਾਲ ਅਦਾਲਤ ‘ਚ ਨਹੀਂ ਹੋਏ ਪੇਸ਼! ਅਦਾਲਤ ਨੇ ਦਿੱਤੀ ਨਵੀਂ ਤਰੀਕ

ਬਿਊਰੋ ਰਿਪੋਰਟ – ਰੰਗਦਾਰੀ ਮਾਮਲੇ ਵਿੱਚ ਅੱਜ ਇਕ ਵਾਰ ਫਿਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ (Gippy Grewal) ਮੁਹਾਲੀ ਅਦਾਲਤ (Mohali Court) ਵਿਚ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਵੀ ਉਹ ਚਾਰ ਵਾਰ ਅਦਾਲਤ ਵਿੱਚ ਪੇਸ਼ ਨਹੀਂ ਹੋਏ ਹਨ। ਗਿੱਪੀ ਦੇ ਵਕੀਲ ਨੇ ਕਿਹਾ ਕਿ ਉਹ ਆਪਣੀ ਆਉਣ ਵਾਲੀ ਫਿਲਮ ਦੀ ਪਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਕਰਕੇ ਉਹ ਅੱਜ ਪੇਸ਼ ਨਹੀਂ ਹੋ ਸਕਦੇ। ਅਦਾਲਤ ਨੇ ਸਾਰੇ ਤਰਕਾਂ ਨੂੰ ਸੁਣਨ ਤੋਂ ਬਾਅਦ ਅਗਲੀ ਤਰੀਕ 10 ਸਤੰਬਰ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਖਿਲ਼ਾਫ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅਦਾਲਤ ਨੇ 5 ਹਜ਼ਾਰ ਦੇ ਸ਼ੋਰਟੀ ਬਾਂਡ ਭਰਨ ਲਈ ਵੀ ਕਿਹਾ ਹੈ। 

ਦੱਸ ਦੇਈਏ ਕਿ ਇਹ ਮਾਮਲਾ 2018 ਦਾ ਹੈ। ਉਸ ਸਮੇਂ ਗਿੱਪੀ ਗਰੇਵਾਲ ਨੂੰ ਇਕ ਅਣਜਾਣ ਨੰਬਰ ਤੋਂ ਵਸਟਐਪ ‘ਤੇ ਮੈਸ਼ਜ ਆਇਆ ਸੀ ਅਤੇ ਉਸ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਗੱਲ ਕਰਨ ਲਈ ਕਿਹਾ ਸੀ। ਇਸ ਮੈਸ਼ਜ ਵਿੱਚ ਗਿੱਪੀ ਗਰੇਵਾਲ ਕੋਲੋ ਜ਼ਬਰੀ ਵਸੂਲੀ ਦੀ ਮੰਗ ਕੀਤੀ ਗਈ ਸੀ। ਮੈਸ਼ਜ ਵਿੱਚ ਕਿਹਾ ਸੀ ਕਿ ਜੇਕਰ ਉਸ ਨੇ ਦਿਲਪ੍ਰੀਤ ਨਾਲ ਗੱਲ ਨਾ ਕੀਤੀ ਤਾਂ ਉਸ ਦਾ ਹਾਲ ਵੀ ਚਮਕੀਲਾ ਤੇ ਪਰਮੀਸ਼ ਵਰਮਾ ਵਰਗਾ ਹੋਵੇਗਾ। ਗਿੱਪੀ ਦੀ ਸ਼ਿਕਾਇਤ ਤੋਂ ਬਾਅਦ ਮੋਹਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਦੱਸ ਦੇਈਏ ਕਿ ਜਦੋਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਤਾਂ ਉਹ ਆਪਣੀ ਫਿਲਮ ‘ਕੈਰੀ ਆਨ ਜੱਟਾ 2’ ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸੀ।

ਇਹ ਵੀ ਪੜ੍ਹੋ –   ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਦਾ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਸੁਆਗਤ! ਸਜ਼ਾ ’ਤੇ ਜਥੇਦਾਰ ਸਾਹਿਬ ਨੂੰ ਖ਼ਾਸ ਅਪੀਲ