ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੋਲੇ ਮੁਹੱਲੇ ਮੌਕੇ ਸਿੱਖਾਂ ਦੇ ਨਾਮ ਆਪਣਾ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਬਹੁਤ ਤਿਆਰ ਬਖਸ਼ਸ਼ ਕੀਤੇ ਹਨ ਜੋ ਸਿੱਖਾਂ ਨੂੰ ਗੁਰੂ ਨਾਲ ਜੋੜ ਕੇ ਰੱਖਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵਾਪਰੀਆਂ ਘਟਨਾਵਾਂ ਨੇ ਸਾਨੂੰ ਸੁਚੇਤ ਕੀਤਾ ਕਿ ਜਦੋਂ ਵੀ ਗੁਰੂ ਘਰ ਜਾਈਏ ਤਾਂ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਜਾਈਏ। ਹੋਲੇ ਮੁਹੱਲ਼ੇ ਦੇ ਮੌਕੇ ਹੁੱਲਖੜਬਾਜ਼ੀ ਨਾ ਕੀਤੀ ਜਾਵੇ। ਜੋ ਨੌਜਵਾਨ ਸਾਬਤ ਸੂਰਤ ਨਹੀਂ ਹਨ ਉਹ ਸਿਰ ‘ਤੇ ਦਸਤਾਰਾਂ ਸਜਾ ਕੇ ਅਨੰਦਪੁਰ ਸਾਹਿਬ ਜਾਣ। ਸਾਰੇ ਸਿੱਖ ਅਨੰਦਪੁਰ ਸਾਹਿਬ ਦੇ ਵਾਸੀ ਹਨ ਤੇ ਹੁਣ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਹੈ, ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਓਦੋਂ ਮਾਹੌਲ ਚੜ੍ਹਦੀਕਲਾ ਵਾਲਾ ਬਣਦਾ ਹੈ। ਜਥੇਦਾਰ ਗੜਗੱਜ ਨੇ ਸਾਰਿਆਂ ਨੂੰ ਸਤਿਗੁਰੂ ਦੇ ਹੁਕਮਾਂ ਮੁਤਬਾਕ ਜੀਵਨ ਬਤੀਤ ਕਰਨ ਦਾ ਹੁਕਮ ਦਿੱਤਾ ਹੈ।