‘ਦ ਖਾਲਸ ਬਿਓਰੋ : ਦਸਵੀਂ ਪਾਤਸ਼ਾਹੀ,ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂਪੁਰਬ ਮੌਕੇ ਤੱਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ,ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਮੁਚੇ ਜਗਤ ਨੂੰ ਵਧਾਈ ਦਿਤੀ ਹੈ ਅਤੇ ਕਿਹਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਅਜਿਹੇ ਸਤਿਗੁਰੂ ਹਨ,ਜਿਹਨਾਂ ਆਪਣਾ ਪੂਰਾ ਪਰਿਵਾਰ ਦੇਸ਼ ਲਈ ਵਾਰ ਦਿਤਾ ਸੀ। ਆਪਣੇ ਪੂਰੇ ਜੀਵਨ ਵਿੱਚ ਉਹਨਾਂ ਸਮੇਂ ਦੇ ਹਾਕਮਾਂ ਖਿਲਾਫ਼ ਪੂਰੀਆਂ 14 ਜੰਗਾ ਲੜੀਆਂ ਸੀ ਅਤੇ 14 ਵਿੱਚ ਹੀ ਫ਼ਤਿਹ ਹਾਸਲ ਕੀਤੀ ਸੀ। ਉਹਨਾਂ ਤੱਖਤ ਸ਼੍ਰੀ ਦਮਦਮਾ ਸਾਹਿਬ ਵਿੱਖੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰ ਕੇ ਸੰਪੂਰਨ ਕੀਤਾ ਅਤੇ ਤੱਖਤ ਸ਼੍ਰੀ ਹਜੂਰ ਸਾਹਿਬ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ ਕੇ ਸੰਸਾਰ ਨੂੰ ਇਕ ਸਰਬ ਸਾਂਝਾ ਤੇ ਸਰਬ ਪੱਖੀ ਫ਼ਲਸਫ਼ਾ ਦਿਤਾ ਹੈ।ਉਹਨਾਂ ਸਿੱਖ ਜਗਤ ਅਤੇ ਸਮੁੱਚੀ ਮਾਨਵ ਜਾਤੀ ਤੇ ਇਨੇ ਪਰਉਪਕਾਰ ਕੀਤੇ ਹਨ,ਜਿਸ ਦਾ ਬਦਲਾ ਚੁਕਾ ਸਕਣਾ ਅਸੰਭਵ ਹੈ।ਸੋ ਸਮੁਚੀ ਲੋਕਾਈ ਨੂੰ ਉਹਨਾਂ ਦੇ ਮਹਾਨ ਉਪਦੇਸ਼ਾਂ ਤੇ ਚਲਦੇ ਹੋਏ ਖੰਡੇ-ਬਾਟੇ ਦਾ ਅੰਮ੍ਰਿਤ ਛਕ,ਇਕ ਅਕਾਲ ਪੁਰਖ ਦੇ ਲੱੜ ਲਗਣਾ ਚਾਹਿਦਾ ਹੈ।