Punjab Religion

ਗਿਆਨੀ ਹਰਪ੍ਰੀਤ ਸਿੰਘ ਨੂੰ ਸਾਜ਼ਿਸ਼ ਤਹਿਤ ਦੋਸ਼ੀ ਕਰਾਰ ਦਿੱਤਾ-ਮਨੁੱਖੀ ਅਧਿਕਾਰ ਕਮਿਸ਼ਨ ਕਮੇਟੀ

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਦੇ ਸਾਂਡੂ ਵੱਲੋਂ ਲਗਾਏ ਇਲਜਾਮਾਂ ਦੇ ਮਾਮਲੇ ਵਿਚ  ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ. ਇਸ ਰਿਪੋਰਟ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਰਦੋਸ਼ ਦੱਸਿਆ ਗਿਆ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ ਰਿਪੋਰਟ ਵਿਚ ਗਿਆਨੀ ਹਰਪ੍ਰੀਤ ਸਿੰਘ ਤੇ ਐਸਜੀਪੀਸੀ ਦੀ ਅੰਤ੍ਰਿਗ ਕਮੇਟੀ ਵੱਲੋਂ ਕੀਤੀ ਕਾਰਵਾਈ ਨੂੰ ਇਕਪਾਸੜ ਦੱਸਿਆ ਹੈ, ਤੇ ਗਿਆਨੀ ਹਰਪ੍ਰੀਤ ਸਿੰਘ ਨੰੂ ਦੋਸ਼ੀ ਸਾਬਤ ਕਰਨ ਲਈ ਅਦਾਲਤ ਦੇ ਰਿਕਾਰਡ ਨੰੂ ਵੀ ਅੱਖੋਂ ਪਰੋਖੇ ਕਰਨ ਦੀ ਗੱਲ ਕਹੀ ਗਈ ਹੈ।

ਸ਼੍ਰੋਮਣੀ ਕਮੇਟੀ ਦੀ ਇੰਨਕੁਆਰੀ ਟੀਮ ਦੇ ਇਕ ਮੈਂਬਰ ਨੇ ਇਹ ਵੀ ਦੱਸਿਆ ਕਿ ਜਦੋਂ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਇੰਨਕੁਆਰੀ ਕਮੇਟੀ ਕੋਲ ਆਪਣਾ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਇਆ ਤਾਂ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਸੀਨੀਅਰ ਲੀਡਰ ਵੀ ਮੌਜੂਦ ਰਿਹਾ ਅਤੇ ਉਸ ਨੇ ਇੰਨਕੁਆਰੀ ਕਮੇਟੀ ਨੂੰ ਸ਼ਿਕਾਇਤਕਰਤਾ ਨਾਲ ਕੋਈ ਸਵਾਲ-ਜਵਾਬ ਨਹੀਂ ਕਰਨ ਦਿੱਤਾ ਅਤੇ ਉਸ ਦੇ ਪਹਿਲਾ ਤੋਂ ਬਣਾਏ ਬਿਆਨਾਂ ਨੂੰ ਹੀ ਸੱਚ ਮੰਨਣ ਦਾ ਦਬਾਅ ਪਾਇਆ ਗਿਆ।

ਇਹ ਵੀ ਦੱਸਿਆ ਗਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਸਾਲ 2007 ਵਿੱਚ ਵੀ ਕੋਈ ਸ਼ਿਕਾਇਤ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਸੀ ਅਤੇ ਫਲਾਇੰਗ ਵਿਭਾਗ ਵੱਲੋਂ ਉਸ ਸ਼ਿਕਾਇਤ ਤੇ ਪੜਤਾਲ ਕੀਤੀ ਸੀ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਸਾਬਤ ਕਰਨ ਦੀ ਸਾਜ਼ਿਸ ਤਹਿਤ ਪਹਿਲਾ ਕੀਤੀ ਪੜਤਾਲ, ਜਿਸ ਵਿੱਚ ਗੁਰਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਨੂੰ ਝੂਠਾ ਪਾਇਆ ਗਿਆ ਸੀ ਦੀਆਂ ਫਾਇਲਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਤਾਂ ਜੋ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕੇ।

ਇਥੇ ਇਹ ਵੀ ਵਰਣਨਯੋਗ ਹੈ ਕਿ ਸਬ-ਕਮੇਟੀ ਦੇ ਮੁਖੀ ਰਘੂਜੀਤ ਸਿੰਘ ਵਿਰਕ ਨੂੰ ਦੋ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਗਾਈ ਗਈ ਸੀ ਅਤੇ ਦੋਵੇਂ ਵਾਰ ਗਿਆਨੀ ਹਰਪ੍ਰੀਤ ਸਿੰਘਬਤੌਰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕਰ ਰਹੇ ਸਨ ਇਸ ਲਈ ਉਹਨਾਂ ਨੂੰ ਇੰਨਕੁਆਰੀ ਦਾ ਹਿੱਸਾ ਬਣਾਉਣਆ ਠੀਕ ਨਹੀਂ ਸੀ।ਜਾਂਚ ਕਮੇਟੀ ਨੇ ਇਕ ਵਿਚ ਰਘੂਜੀਤ ਸਿੰਘ ਵਿਰਕ ਦੇ ਨਾਲ -ਨਾਲ ਹੋਰ ਕਈਆਂ ਤੇ ਸਵਾਲ ਉੱਠਾਏ ਹਨ।

ਰਿਪੋਰਟ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਦੀ ਵੀ ਗੱਲ਼ ਕਹੀ ਹੈ ਅਤੇ ਇਸ ਮਾਮਲੇ ਵਿਚ ਡੂੰਘਿਆਈ ਨਾਲ ਇੰਨਕੁਆਰੀ ਦੀ ਜ਼ਰੂਰਤ ਹੈ ਕਿਉਂਕਿ ਇਸ ਕੇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਤਖਤ ਸਾਹਿਬਾਨਾਂ ਦੀ ਮਾਨ ਮਰਿਆਦਾ ਜੁੜੀ ਹੈ, ਜਾਂਚ ਕਮੇਟੀ ਨੇ ਕਿਹਾ ਕਿ ਇਸ ਲਈ ਇਸ ਕੇਸ ਦੀ ਇੰਨਕੁਆਰੀ ਕਿਸੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ।