Punjab Religion

ਜਥੇਦਾਰ ਗੜਗੱਜ ਵੱਲੋਂ ‘3-4 ਬੱਚੇ’ ਕਰਨ ਦੀ ਅਪੀਲ, ਰਿਸ਼ਤੇਦਾਰੀ ਬਚਾਉਣ ’ਤੇ ਜ਼ੋਰ

ਬਿਊਰੋ ਰਿਪੋਰਟ (ਅੰਮ੍ਰਿਤਸਰ, 8 ਦਸੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਪਰਿਵਾਰਾਂ ਨੂੰ ਦੋ ਤੋਂ ਵੱਧ ਬੱਚੇ ਪੈਦਾ ਕਰਨ ਅਤੇ ਸਮੇਂ ਸਿਰ ਅਨੰਦ ਕਾਰਜ ਕਰਾਉਣ ਦੀ ਸਲਾਹ ਦਿੱਤੀ ਹੈ। ਇਹ ਟਿੱਪਣੀ ਉਨ੍ਹਾਂ ਨੇ ਉਦੋਂ ਕੀਤੀ ਜਦੋਂ ਉਨ੍ਹਾਂ ਨੂੰ ਸਿੱਖਾਂ ਵੱਲੋਂ ਦੋ ਤੋਂ ਵੱਧ ਬੱਚੇ ਪੈਦਾ ਕਰਨ ਦੀ ਜ਼ਰੂਰਤ ਬਾਰੇ ਪੁੱਛਿਆ ਗਿਆ।

ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਸਾਨੂੰ 3 ਤੋਂ 4 ਬੱਚੇ ਕਰਨੇ ਚਾਹੀਦੇ ਹਨ। ਸਮੇਂ ਸਿਰ ਅਨੰਦ ਕਾਰਜ ਅਤੇ ਸਮੇਂ ਸਿਰ ਬੱਚੇ ਪੈਦਾ ਹੋਣੇ ਚਾਹੀਦੇ ਹਨ। 

ਉਨ੍ਹਾਂ ਨੇ ਖਾਸ ਤੌਰ ’ਤੇ ਰਿਸ਼ਤੇਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਤਰਕ ਸੀ ਕਿ ਜੇਕਰ ਪਰਿਵਾਰ ਵਿੱਚ ਇੱਕ ਹੀ ਬੱਚਾ ਹੋਵੇਗਾ ਤਾਂ ਰਿਸ਼ਤੇ ਕਿੱਥੋਂ ਪੈਦਾ ਹੋਣਗੇ?

ਜਥੇਦਾਰ ਨੇ ਧਿਆਨ ਦਿਵਾਇਆ ਕਿ ਰਿਸ਼ਤੇਦਾਰੀਆਂ ਨੂੰ ਕਾਇਮ ਰੱਖਣ ਲਈ ਵੱਡੇ ਪਰਿਵਾਰ ਜ਼ਰੂਰੀ ਹਨ। ਉਨ੍ਹਾਂ ਨੇ 28-30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਮੇਂ ਸਿਰ ਅਨੰਦ ਕਾਰਜ ਕਰਾਉਣ ਅਤੇ ਅੱਗੇ ਪਰਿਵਾਰ ਵਧਾਉਣ ਦੀ ਸਲਾਹ ਦਿੱਤੀ।