India International Punjab

ਕੋਰੋਨਾ ਦਾ ਟੀਕਾ ਲਗਵਾਉਣ ਲਈ ਇਹ ਚੇਤਾਵਨੀ ਤੁਸੀਂ ਪਹਿਲਾਂ ਨਹੀਂ ਸੁਣੀ ਹੋਣੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਜਰਮਨੀ ਦੀ ਸਰਕਾਰ ਨੇ ਅਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮੁੜ ਤੋਂ ਵਾਧੇ ਨੂੰ ਦੇਖਦੇ ਹੋਏ ਹੁਣ ਤੱਕ ਦੀ ਸਭ ਤੋਂ ਖ਼ਤਰਨਾਕ ਚਿਤਾਵਨੀ ਜਾਰੀ ਕੀਤੀ ਹੈ।

ਜਾਣਕਾਰੀ ਮੁਤਾਬਿਕ ਜਰਮਨੀ ਦੇ ਸਿਹਤ ਮੰਤਰੀ ਨੇ ਚਿਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਜਾਂ ਤਾਂ ਵੈਕਸੀਨ ਲੈ ਕੇ ਅਪਣੀ ਜਾਨ ਬਚਾ ਲਓ, ਜਾਂ ਫੇਰ ਕੁਝ ਮਹੀਨੇ ਵਿਚ ਮਰਨ ਦੇ ਲਈ ਤਿਆਰ ਹੋ ਜਾਓ। ਜਰਮਨੀ ਦੇ ਸਿਹਤ ਮੰਤਰੀ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਅੰਟ ਨੂੰ ਲੈ ਕੇ ਖਤਰਨਾਕ ਚਿਤਾਵਨੀ ਜਾਰੀ ਕੀਤੀ ਹੈ।
ਜਰਮਨੀ ਦੇ ਸਿਹਤ ਮੰਤਰੀ ਨੇ ਸੋਮਵਾਰ ਨੂੰ ਦੇਸ਼ ਦੇ ਉਨ੍ਹਾਂ ਲੋਕਾਂ ਦੇ ਲਈ ਚਿਤਾਵਨੀ ਜਾਰੀ ਕੀਤੀ ਹੈ ਜੋ ਵੈਕਸੀਨ ਨਹੀਂ ਲੈ ਰਹੇ ਹਨ।

ਜਰਮਨੀ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕੁਝ ਮਹੀਨੇ ਵਿਚ ਸਿਰਫ ਉਹੀ ਲੋਕ ਜਿਊਂਦੇ ਰਹਿਣਗੇ, ਜਿਨ੍ਹਾਂ ਨੇ ਕੋਵਿਡ 19 ਦਾ ਟੀਕਾ ਲੈ ਲਿਆ ਹੈ ਅਤੇ ਕੋਵਿਡ 19 ਦਾ ਟੀਕਾ ਨਹੀਂ ਲੈਣ ਵਾਲੇ ਲੋਕ ਮਾਰੇ ਜਾਣਗੇ। ਜਰਮਨੀ ਦੇ ਸਿਹਤ ਮੰਤਰੀ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਕੋਵਿਡ 19 ਦਾ ਟੀਕਾ ਲੈਣ ਦੀ ਅਪੀਲ ਕੀਤੀ ਹੈ। ਜਰਮਨੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਸ਼ਾਇਦ ਇਸ ਸਾਲ ਦੇ ਅੰਤ ਤੱਕ ਜਾਂ ਸਰਦੀ ਖਤਮ ਹੋਣ ਤੱਕ, ਜਰਮਨੀ ਵਿਚ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ ਜਾਂ ਫੇਰ ਜਿਨ੍ਹਾਂ ਕੋਵਿਡ 19 ਹੋ ਚੁੱਕ ਹੈ ਅਤੇ ਉਹ ਠੀਕ ਹੋ ਚੁੱਕੇ ਹਨ… ਨਹੀਂ ਤਾਂ ਬਾਕੀ ਸਾਰੇ ਮਾਰੇ ਜਾਣਗੇ।

ਜਰਮਨੀ ਦੀ ਸਰਕਾਰ ਨੇ ਕੋਵਿਡ 19 ਦੇ ਡੈਲਟਾ ਵੇਰੀਅੰਟ ਨੂੰ ਕਾਫੀ ਜ਼ਿਆਦਾ ਖਤਰਨਾਕ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਤੋਂ ਬਚਣ ਦਾ ਇੱਕੋ ਇੱਕ ਉਪਾਅ ਕੋਵਿਡ 19 ਦਾ ਟੀਕਾ ਲਾਉਣਾ ਹੈ। ਉਨ੍ਹਾਂ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਰਮਨੀ ਦੀ ਰਕਾਰ ਇੱਕ ਵਾਰ ਫੇਰ ਕੋਵਿਡ 19 ਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਲੜਾਈ ਲੜ ਰਹੀ ਹੈ ਅਸੀਂ ਇੱਕ ਵਾਰ ਫੇਰ ਕੋਵਿਡ 19 ਨੂੰ ਲੈ ਕੇ ਅਲਾਰਮ ਜਾਰੀ ਕਰ ਰਹੇ ਹਨ। ਕਿਉਂਕਿ ਇਹ ਵੇਰੀਅੰਟ ਕਾਫੀ ਜ਼ਿਆਦਾ ਖਤਰਨਾਕ ਹੈ।