International

ਗਾਜ਼ਾ: ਇਜ਼ਰਾਈਲੀ ਹਮਲੇ ‘ਚ ਅਲ ਜਜ਼ੀਰਾ ਦੇ ਚਾਰ ਪੱਤਰਕਾਰਾਂ ਦੀ ਮੌਤ

ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਪੰਜ ਪੱਤਰਕਾਰ ਮਾਰੇ ਗਏ ਸਨ, ਜਿਨ੍ਹਾਂ ਵਿੱਚ ਕਤਰ ਦੇ ਮੀਡੀਆ ਹਾਊਸ ਅਲ ਜਜ਼ੀਰਾ ਦੇ ਅਨਸ ਅਲ-ਸ਼ਰੀਫ ਵੀ ਸ਼ਾਮਲ ਸਨ। ਇਹ ਲੋਕ ਗਾਜ਼ਾ ਸ਼ਹਿਰ ਦੇ ਅਲ-ਸ਼ਿਫਾ ਹਸਪਤਾਲ ਨੇੜੇ ਪੱਤਰਕਾਰਾਂ ਲਈ ਬਣਾਏ ਗਏ ਇੱਕ ਤੰਬੂ ‘ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਸਨ।

ਬੀਬੀਸੀ ਦੇ ਮੁਪਤਾਬਕ ਅਲ ਜਜ਼ੀਰਾ ਨੇ ਕਿਹਾ ਹੈ ਕਿ ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਨੇੜੇ ਇਜ਼ਰਾਈਲੀ ਹਮਲੇ ਵਿੱਚ ਉਸਦੇ ਚਾਰ ਪੱਤਰਕਾਰ ਮਾਰੇ ਗਏ ਹਨ। ਅਲ ਜਜ਼ੀਰਾ ਦੇ ਮੁਤਾਬਕ ਇਜ਼ਰਾਈਲੀ ਹਮਲੇ ਦੇ ਸਮੇਂ, ਪੱਤਰਕਾਰ ਅਨਸ ਅਲ-ਸ਼ਰੀਫ ਅਤੇ ਮੁਹੰਮਦ ਕੁਰੈਕੀ, ਕੈਮਰਾਪਰਸਨ ਇਬਰਾਹਿਮ ਜ਼ਾਹਿਰ ਅਤੇ ਮੁਹੰਮਦ ਨੌਫਲ ਹਸਪਤਾਲ ਦੇ ਮੁੱਖ ਗੇਟ ‘ਤੇ ਪੱਤਰਕਾਰਾਂ ਲਈ ਬਣਾਏ ਗਏ ਤੰਬੂ ਵਿੱਚ ਸਨ।

ਲਗਭਗ ਦੋ ਹਫ਼ਤੇ ਪਹਿਲਾਂ, ਅਲ ਜਜ਼ੀਰਾ ਨੇ ਇਜ਼ਰਾਈਲ ਰੱਖਿਆ ਬਲਾਂ (IDF) ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਗਾਜ਼ਾ ਵਿੱਚ ਅਲ-ਸ਼ਰੀਫ ਸਮੇਤ ਇਸਦੇ ਪੱਤਰਕਾਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਭੜਕਾਅ ਦੀ ਮੁਹਿੰਮ’ ਹੈ।

ਹਮਲੇ ਤੋਂ ਥੋੜ੍ਹੀ ਦੇਰ ਬਾਅਦ, IDF ਨੇ ਪੁਸ਼ਟੀ ਕੀਤੀ ਕਿ ਉਸਨੇ ਅਨਸ ਅਲ-ਸ਼ਰੀਫ ‘ਤੇ ਹਮਲਾ ਕੀਤਾ ਸੀ। IDF ਨੇ ਟੈਲੀਗ੍ਰਾਮ ‘ਤੇ ਪੋਸਟ ਕੀਤਾ ਕਿ ਉਹ “ਹਮਾਸ ਵਿੱਚ ਇੱਕ ਅੱਤਵਾਦੀ ਸੈੱਲ ਦੇ ਮੁਖੀ ਵਜੋਂ ਕੰਮ ਕਰ ਰਿਹਾ ਸੀ”। IDF ਨੇ ਹਮਲੇ ਵਿੱਚ ਮਾਰੇ ਗਏ ਕਿਸੇ ਹੋਰ ਪੱਤਰਕਾਰ ਦਾ ਜ਼ਿਕਰ ਨਹੀਂ ਕੀਤਾ। ਅਲ ਜਜ਼ੀਰਾ ਦੇ ਪ੍ਰਬੰਧ ਸੰਪਾਦਕ ਮੁਹੰਮਦ ਮੋਵਾਦ ਨੇ ਦੱਸਿਆ ਕਿ ਅਲ-ਸ਼ਰੀਫ ਗਾਜ਼ਾ ਦੇ ਅੰਦਰ ਖ਼ਬਰਾਂ ਦੀ ਰਿਪੋਰਟਿੰਗ ਕਰਨ ਵਾਲੇ ਦੁਨੀਆ ਦੀ ‘ਇਕਲੌਤੀ ਆਵਾਜ਼’ ਸੀ।