India

ਟੀਮ ਇੰਡੀਆ ਦੇ ਨਵੇਂ ਹੈੱਡ ਕੋਚ ਦਾ ਨਾਂ ਤਕਰੀਬਨ ਤੈਅ! ਵਿਰਾਟ ਦਾ ਸਭ ਤੋਂ ਵੱਡਾ ਵਿਰੋਧੀ! ਕੋਹਲੀ ਲੈਣਗੇ ਰਿਟਾਇਰਮੈਂਟ?

ਬਿਉਰੋ ਰਿਪੋਰਟ – ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਕੋਲਕਾਤਾ ਨਾਇਟਰਾਈਡਰ (kolkata knight riders) ਦੇ ਮੇਂਟਰ ਗੌਤਮ ਗੰਭੀਰ (Gautam Gambhir) ਦਾ ਭਾਰਤੀ ਟੀਮ ਦੇ ਹੈਡ ਕੋਚ (Team India Head Coach) ਬਣਨਾ ਹੁਣ ਤੈਅ ਹੈ, ਜਲਦ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼ਾਹਰੁਖ ਖਾਨ (Shah Rukh Khan) ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। BCCI ਦੇ ਨਿਯਮਾਂ ਦੇ ਮੁਤਾਬਕ ਜੇਕਰ ਗੰਭੀਰ ਟੀਮ ਦੇ ਹੈੱਡ ਕੋਚ ਬਣ ਦੇ ਹਨ ਤਾਂ ਉਨ੍ਹਾਂ ਨੂੰ KKR ਦੀ ਮੇਂਟਰਸ਼ਿੱਪ ਛੱਡਣੀ ਹੋਵੇਗੀ। ਇਸ ਦੌਰਾਨ ਵਿਰਾਟ ਕੋਹਲੀ ਦੇ ਭਵਿੱਖ ‘ਤੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਸੋਮਵਾਰ 27 ਮਈ ਨੂੰ ਕੋਚ ਅਹੁਦੇ ਦੇ ਲਈ ਅਰਜ਼ੀ ਦੇਣ ਦੀ ਅਖੀਰਲੀ ਤਰੀਕ ਹੈ, ਗੰਭੀਰ ਨੇ ਪਹਿਲਾਂ ਹੀ ਕੋਚ ਦੇ ਲਈ ਅਰਜ਼ੀ ਦੇ ਦਿੱਤੀ ਹੈ, BCCI ਦੇ ਜਨਰਲ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਨੂੰ ਅਰਜ਼ੀ ਦੇਣ ਦੇ ਲਈ ਕਿਹਾ ਸੀ। ਰਾਹੁਲ ਦ੍ਰਵਿੜ ਫਿਲਹਾਲ ਟੀਮ ਇੰਡੀਆ ਦੇ ਹੈੱਡ ਕੋਚ ਹਨ, ਉਨ੍ਹਾਂ ਦਾ ਕਾਰਜਕਾਲ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਹੋਣ ਵਾਲੇ T-20 ਵਰਲਡ ਕੱਪ ਤੋਂ ਬਾਅਦ ਖਤਮ ਹੋ ਰਿਹਾ ਹੈ। ਟੀਮ ਇੰਡੀਆ ਦੇ ਹੈੱਡ ਕੋਚ ਦਾ ਕਾਰਜਕਾਲ 1 ਜੁਲਾਈ 2024 ਨੂੰ ਸ਼ੁਰੂ ਹੋਵੇਗਾ ਅਤੇ 31 ਦਸੰਬਰ 2027 ਤੱਕ ਰਹੇਗਾ। ਇਸ ਦੌਰਾਨ ਟੀਮ ਇੰਡੀਆ ਨੂੰ ICC ਦੇ 5 ਟੂਰਨਾਮੈਂਟ ਖੇਡਣਗੇ ਹਨ, ਇਸ ਵਿੱਚ ਚੈਂਪੀਅਨਸ਼ਿੱਪ ਟ੍ਰਾਫੀ,ਟੀ-20 ਵਰਲਡ ਕੱਪ ਅਤੇ ਵਨਡੇ ਵਰਲਡ ਕੱਪ ਦੇ ਨਾਲ ਵਰਲਡ ਟੈਸਟ ਚੈਂਪੀਅਨਸ਼ਿੱਪ ਦੇ 2 ਗੇੜ੍ਹ ਸ਼ਾਮਲ ਹਨ।

ਕੋਹਲੀ ਦੇ ਭਵਿੱਖ ‘ਤੇ ਸਵਾਲ

ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੇ ਵਿਚਾਲੇ ਰਿਸ਼ਤਿਆਂ ਨੂੰ ਲੈਕੇ ਕੁੜਤਨ ਜੱਗ ਜ਼ਾਹਿਰ ਹੈ, ਪਿਛਲੇ IPL ਦੌਰਾਨ ਵੀ ਦੋਵਾਂ ਦੇ ਵਿਚਾਲੇ ਗਰਮਾ-ਗਰਮੀ ਹੋਈ ਸੀ। ਹਾਲਾਂਕਿ ਇਸ ਟੂਰਨਾਮੈਂਟ ਵਿੱਚ ਦੋਵੇ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਨਜ਼ਰ ਆਏ। ਪਰ ਜਾਣਕਾਰਾ ਦਾ ਕਹਿਣਾ ਹੈ ਦੋਵਾਂ ਦੇ ਵਿਚਾਲੇ ਹੁਣ ਵੀ ਰਿਸ਼ਤੇ ਇੰਨੇ ਚੰਗੇ ਨਹੀਂ ਹਨ ਕਿ ਗੰਭੀਰ ਦੇ ਕੋਚ ਰਹਿੰਦੇ ਹੋਏ ਕੋਹਲੀ ਉਨ੍ਹਾਂ ਦੇ ਅੰਡਰ ਖੇਡ ਸਕਣ। ਦੋਵਾਂ ਦੇ ਵਿਚਾਲੇ ਉਸ ਵੇਲੇ ਮਤਭੇਦ ਸਾਹਮਣੇ ਆਏ ਸਨ ਜਦੋਂ IPL ਦੇ ਇੱਕ ਮੈਚ ਦੌਰਾਨ ਦੋਵੇ ਵਿਰੋਧੀ ਟੀਮ ਤੋਂ ਖੇਡ ਰਹੇ ਸਨ ਤਾਂ ਮੈਦਾਨ ਦੇ ਅੰਦਰ ਬਹਿਸ ਹੋਈ। ਇਸ ਤੋਂ ਇਲਾਵਾ 2011 ਦੇ ਵਰਲਡ ਕੱਪ ਦੌਰਾਨ ਗੌਤਮ ਗੰਭੀਰ ਉੱਪ ਕਪਤਾਨ ਸਨ ਪਰ ਉਸ ਤੋਂ ਠੀਕ ਬਾਅਦ ਬਿਨਾਂ ਕਿਸੇ ਵਜ੍ਹਾ ਗੰਭੀਰ ਨੂੰ ਟੀਮ ਤੋਂ ਵੀ ਬਾਹਰ ਕੀਤਾ ਗਿਆ ਅਤੇ ਉੱਪ ਕਪਤਾਨ ਦਾ ਅਹੁਦਾ ਵਿਰਾਟ ਕੋਹਲੀ ਨੂੰ ਦਿੱਤਾ ਗਿਆ ਸੀ, ਉਸ ਵੇਲੇ ਮਹਿੰਦਰ ਸਿੰਘ ਧੋਨੀ ਕਪਤਾਨ ਸਨ। ਦੋਵਾਂ ਦੇ ਵਿਚਾਲੇ ਇਸ ਮੁੱਦੇ ਨੂੰ ਲੈਕੇ ਵੀ ਖਿੱਚੋਤਾਣ ਰਹੀ।

ਹਾਲਾਂਕਿ ਵਿਰਾਟ ਅਤੇ ਗੌਤਮ ਦੋਵੇ ਦਿੱਲੀ ਤੋਂ ਹਨ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਵਿਰਾਟ ਕੋਹਲੀ ਨੂੰ ਗੌਤਮ ਗੰਭੀਰ ਨੇ ਆਪਣਾ ਮੈਨ ਆਫ ਦਾ ਮੈਚ ਅਵਾਰਡ ਦਿੱਤਾ ਸੀ। ਪਰ ਇਸ ਤੋਂ ਬਾਅਦ ਦੋਵਾਂ ਦੇ ਵਿਚਾਲੇ ਲਗਾਤਾਰ ਰਿਸ਼ਤੇ ਵਿਗੜ ਦੇ ਰਹੇ। ਗੌਤਮ ਗੰਭੀਰ ਨੂੰ ਕੋਚ ਵਜੋਂ ਕਾਫੀ ਸਖਤ ਮੰਨਿਆ ਜਾਂਦਾ ਹੈ ਜਦਕਿ ਵਿਰਾਟ ਕੋਹਲੀ ਦਾ ਕੱਦ ਵੀ ਟੀਮ ਵਿੱਚ ਕਾਫੀ ਵੱਡਾ ਹੈ। ਟੀ-20 ਵਿੱਚ ਉਨ੍ਹਾਂ ਦੇ ਸਟਰਾਇਕ ਰੇਟ ਨੂੰ ਲੈਕੇ ਸਵਾਲ ਉੱਠ ਦੇ ਰਹਿੰਦੇ ਹਨ, ਅਜਿਹੇ ਵਿੱਚ ਗੰਭੀਰ ਦੇ ਹੁੰਦੇ ਹੋਏ ਵਿਰਾਟ ਦਾ T-20 ਫਾਰਮੇਟ ਵਿੱਚ ਟਿਕੇ ਰਹਿਣਾ ਵੱਡਾ ਸਵਾਲ ਹੈ। ਇਸੇ ਲਈ ਵਿਰਾਟ ਕੋਹਲੀ ਦੇ ਰਿਟਾਇਰਮੈਂਟ ਦੇ ਚਰਚੇ ਵੀ ਸ਼ੁਰੂ ਹੋ ਗਏ ਹਨ। ਹਾਲਾਂਕਿ ਕੋਹਲੀ ਨੇ ਕਿਹਾ ਕਿ ਉਹ ਆਪ ਰਿਟਾਇਰ ਹੋਣ ਦਾ ਫੈਸਲਾ ਕਰਨਗੇ।

ਇਹ ਵੀ ਪੜ੍ਹੋ –    50 ਵਿਦਿਆਰਥਣਾਂ ਦੇ ਬੇਹੋਸ਼ ਹੋਣ ਮਗਰੋਂ ਬਿਹਾਰ ਦੇ ਸਕੂਲਾਂ ’ਚ ਛੁੱਟੀਆਂ! 8 ਜੂਨ ਤਕ ਸਕੂਲ ਬੰਦ