India Sports

ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਨਵੇਂ ਹੈੱਡ ਕੋਚ! ਇੰਨੇ ਸਾਲ ਲਈ ਟੀਮ ਦੀ ਕਮਾਂਡ ਸੰਭਾਲਣਗੇ

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਟੀਮ ਇੰਡੀਆ ਦੇ ਹੈਡ ਕੋਚ ਬਣ ਗਏ ਹਨ। BCCI ਸਕੱਤਰ ਜੈਸ਼ਾਹ ਨੇ ਮੰਗਲਵਾਰ ਨੂੰ ਗੌਤਮ ਗੰਭੀਰ ਨੂੰ ਹੈੱਡ ਕੋਚ ਬਣਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। 42 ਸਾਲ ਦੇ ਗੰਭੀਰ ‘ਦ ਵਾਲ’ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਵਿੜ ਦੀ ਥਾਂ ਲੈਣਗੇ। ਦ੍ਰਵਿੜ ਦਾ ਕਾਰਜਕਾਲ ਟੀ-20 ਵਰਲਡ ਕੱਪ ਤੋਂ ਬਾਅਦ ਖਤਮ ਹੋ ਗਿਆ ਹੈ। ਗੰਭੀਰ ਨੇ ਡੇਢ ਮਹੀਨੇ ਪਹਿਲਾ ਹੀ ਕੋਲਕਾਤਾ ਨਾਈਟ ਰਾਈਡਰਸ ਨੂੰ IPL 2024 ਦਾ ਚੈਂਪੀਅਨ ਬਣਾਇਆ ਹੈ। ਉਹ ਇਸੇ ਸਾਲ ਹੀ ਕੋਲਕਾਤਾ ਫਰੈਂਚਾਇਜ਼ ਨਾਲ ਜੁੜੇ ਸਨ। ਸਿਰਫ ਇੰਨਾ ਹੀ ਨਹੀਂ ਗੰਭੀਰ ਨੇ ਲਖਨਿਊ ਸੁਪਰ ਜਾਇੰਟਸ ਨੂੰ ਲਗਾਤਾਰ 2 ਸੀਜ਼ਨ ਪਲੇਅਫ ਵਿੱਚ ਪਹੁੰਚਾਇਆ ਹੈ।

42 ਸਾਲ ਦੇ ਗੰਭੀਰ ਨੂੰ ਕੌਮਾਂਤਰੀ ਜਾਂ ਘਰੇਲੂ ਕੋਚਿੰਗ ਦਾ ਕੋਈ ਤਜ਼ੁਰਬਾ ਨਹੀਂ ਹੈ। ਉਹ 2 IPL ਫਰੈਂਚਾਇਜੀ ਵਿੱਚ ਕੋਚਿੰਗ ਸਟਾਫ ਦੇ ਇੰਚਾਰਜ ਸਨ। IPL 2022 ਅਤੇ 2023 ਵਿੱਚ ਉਹ ਲਖਨਊ ਸੁਪਰ ਜਾਇੰਟਸ ਦੇ ਮੈਂਟੋਰ ਸਨ। ਉਧਰ 2024 ਸੀਜ਼ਨ KKR ਦੇ ਨਾਲ ਜੁੜੇ ਹਨ।

ਗੰਭੀਰ ਨੇ ਬਤੌਰ ਖਿਡਾਰੀ 2007 ਵਿੱਚ ਟੀਮ- 20 ਵਰਡ ਕੱਪ ਜਿੱਤਿਆ ਅਤੇ 2011 ਦੀ ਵਨਡੇ ਵਰਲਡ ਕੱਪ ਟੀਮ ਦਾ ਹਿੱਸਾ ਵੀ ਸਨ। ਉਨ੍ਹਾਂ ਨੇ 2011 ਅਤੇ 2017 ਤੱਕ 7 IPL ਸੀਜਨ ਖੇਡੇ ਅਤੇ KKR ਦੀ ਕਪਤਾਨੀ ਕੀਤੀ ਅਤੇ 5 ਵਾਰ ਟੀਮ ਨੂੰ ਪਲੇਆਫ ਵਿੱਚ ਕੁਆਲੀਫਾਈ ਕਰਵਾਇਆ। ਬਤੌਰ ਕਪਤਾਨ ਗੌਤਮ ਗੰਭੀਰ ਨੇ ਸਾਲ 2012 ਅਤੇ 2014 ਵਿੱਚ 2 ਖਿਤਾਬ ਵੀ ਜਿੱਤੇ ਹਨ।

ਇਹ ਵੀ ਪੜ੍ਹੋ –  T-20 ਵਰਲਡ ਕੱਪ ਫਾਈਨਲ ਦੇ ਹੀਰੋ ਬੁਰਮਾ ਨੂੰ ICC ਨੇ ਦਿੱਤਾ ਵੱਡਾ ਅਵਾਰਡ! ਸਮ੍ਰਿਤੀ ਮੰਧਾਨਾ ਦੇ ਸਿਰ ‘ਤੇ ਵੀ ਸਜਿਆ ਤਾਜ !