India Punjab

ਗਤਕਾ ਉਸਤਾਦ ਤੇ ਫਿਲਮ ਕਲਾਕਾਰ ਦੀ ਬੁਰੀ ਹਾਲਤ ਵਿੱਚ ਮਿਲੀ ਲਾਸ਼ ! ਕੁਝ ਰਿਲੀਜ਼ ਪੰਜਾਬ ਫਿਲਮ ‘ਚ ਕੀਤਾ ਸੀ ਕੰਮ

ਬਿਉਰੋ ਰਿਪੋਰਟ – ਕਪੂਰਥਲਾ ਦੇ ਗਤਕਾ ਮਾਸਟਰ ਸੋਧ ਸਿੰਘ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ । 9 ਮਈ ਤੋਂ ਉਹ ਲਾਪਤਾ ਦੱਸਿਆ ਜਾ ਰਿਹਾ ਸੀ । ਹਾਲ ਵਿੱਚ ਹੀ ਰਿਲੀਜ਼ ਹੋਈ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵਿੱਚ ਕੰਮ ਕੀਤਾ ਸੀ। ਕਪੂਰਥਲਾ ਦੇ SP-D ਪ੍ਰਭਜੋਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਫੱਤੂਡੀਗਾ-ਮੁੰਡੀ ਮੋੜ ਸਥਿਤ ਇੱਕ ਪੈਟ੍ਰੋਲ ਪੰਪ ਦੇ ਨਜ਼ਦੀਕ ਲਾਸ਼ ਮਿਲੀ। ਗਤਕਾ ਮਾਸਟਰ ਸੋਧ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਸੋਧ ਸਿੰਘ ਅਕਾਲ ਅਕੈਡਮੀ ਧਾਲੀਵਾਲ ਬੇਟ ਅਤੇ ਰਾਇਪੁਰ ਪੀਰ ਬਖਸ਼ਵਾਲਾ ਵਿੱਚ ਗਤਕਾ ਟੀਚਰ ਵਜੋਂ ਕੰਮ ਕਰ ਰਹੇ ਸਨ।

ਮ੍ਰਿਤਕ ਦੇ ਭਰਾ ਜੁਝਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਭੁੱਲਥ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ । ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਅਤੇ ਉਨ੍ਹਾਂ ਨੇ ਆਪ ਹੀ ਭਰਾ ਦੀ ਤਲਾਸ਼ ਕਰਨੀ ਪਈ । ਭਰਾ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਕਾਂਗਰਸ ਦੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੋਸਟ ਪਾ ਕੇ ਲਿਖਿਆ ਸੋਧ ਸਿੰਘ ਦੀ ਬੁਰੀ ਹਾਲਤ ਵਿੱਚ ਲਾਸ਼ ਮਿਲੀ ਜਿਸ ਨੂੰ ਸੁਣ ਕੇ ਹੈਰਾਨੀ ਹੋਈ ਹੈ । ਉਹ ਜ਼ਿਲ੍ਹਾਂ ਤਰਨਤਾਰਨ ਦੇ ਪੱਟੀ ਦੇ ਪਿੰਡ ਸਰਹਾਲੀ ਕਲਾਂ ਦੇ ਰਹਿਣ ਵਾਲੇ ਸਨ,ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਨਾਨਕ ਨਾਮ ਜਹਾਜ ਵਿੱਚ ਕੰਮ ਕੀਤਾ ਸੀ। ਖਹਿਰਾ ਨੇ ਡੀਜੀਪੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਲਜ਼ਮਾਂ ਖਿਲਾਫ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ ।