The Khalas Tv Blog India ਭੀੜ ਇਕੱਠੀ ਕਰਨ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ – ਤੋਮਰ
India Punjab

ਭੀੜ ਇਕੱਠੀ ਕਰਨ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ – ਤੋਮਰ

‘ਦ ਖ਼ਾਲਸ ਬਿਊਰੋ :- ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਦਾ ਪੱਖ ਪੂਰਦਿਆਂ ਅਤੇ ਕਿਸਾਨੀ ਅੰਦੋਲਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ ‘ਤੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਇਹ ਭੀੜ ਇਕੱਠੀ ਕਰਨ ਦੇ ਨਾਲ ਕਾਨੂੰਨ ਵਾਪਸ ਨਹੀਂ ਹੋਣਗੇ’।

ਤੋਮਰ ਨੇ ਕਿਹਾ ਕਿ ‘ਗੱਲਬਾਤ ਕਰਨ ਦਾ ਫੈਸਲਾ ਉਦੋਂ ਹੁੰਦਾ ਹੈ, ਜਦੋਂ ਕਿਸੇ ਕਾਨੂੰਨ ਵਿੱਚ ਕੋਈ ਇਤਰਾਜ਼ ਦੱਸਿਆ ਜਾਵੇ। ਖੇਤੀ ਕਾਨੂੰਨਾਂ ਵਿੱਚ ਕਿਸਾਨਾਂ ਦੇ ਵਿਰੁੱਧ ਕੀ ਹੈ, ਇਹ ਦੱਸੋ। ਭੀੜ ਇਕੱਠੀ ਹੋਵੇਗੀ ਤਾਂ ਕਾਨੂੰਨ ਰੱਦ ਹੋ ਜਾਣ, ਇਸ ਤਰ੍ਹਾਂ ਥੋੜ੍ਹੀ ਹੋ ਸਕਦਾ ਹੈ’।

ਤੋਮਰ ਨੇ ਕਿਹਾ ਕਿ ‘ਕਿਸਾਨ ਜਥੇਬੰਦੀਆਂ ਜੇ ਕਿਸਾਨਾਂ ਦੀਆਂ ਹਮਾਇਤੀ ਹਨ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਕੋਈ ਤਕਲੀਫ਼ ਨਾ ਆਵੇ ਅਤੇ ਉਹ ਖੇਤੀ ਕਾਨੂੰਨ ਦੀਆਂ ਖਾਮੀਆਂ ਦੱਸਣ ਕਿਉਂਕਿ ਸਰਕਾਰ ਉਨ੍ਹਾਂ ਨਾਲ ਚਰਚਾ ਲਈ ਤਿਆਰ ਹੈ’।

Exit mobile version