Punjab

ਡੇਰਾਬੱਸੀ ‘ਚ ਗੈਸ ਲੀਕ: ਫੈਕਟਰੀ ‘ਚ ਫਟਿਆ ਕੈਮੀਕਲ ਦਾ ਡਰੰਮ, ਲੋਕਾਂ ਨੂੰ ਸਾਹ ਲੈਣ ‘ਚ ਆਈ ਦਿੱਕਤ…

Gas leak in Derabassi: Chemical drum burst in the factory, people had difficulty breathing...

ਮੁਹਾਲੀ : ਡੇਰਾਬੱਸੀ-ਬਰਵਾਲਾ ਰੋਡ ‘ਤੇ ਸਥਿਤ ਸੌਰਵ ਕੈਮੀਕਲ ਫੈਕਟਰੀ ‘ਚ ਸ਼ੁੱਕਰਵਾਰ ਸਵੇਰੇ ਜ਼ਾਇਲੀਨ ਨਾਂ ਦੇ ਕੈਮੀਕਲ ਦੇ ਡਰੰਮ ‘ਚ ਧਮਾਕਾ ਹੋ ਗਿਆ। ਇਸ ਕਾਰਨ ਇਲਾਕੇ ਵਿੱਚ ਇਸ ਗੈਸ ਦੀ ਬਦਬੂ ਫੈਲ ਗਈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੋਣ ਲੱਗੀ।

ਗੈਸ ਲੀਕ ਹੋਣ ਤੋਂ ਬਾਅਦ ਨੇੜਲੇ ਜੀਬੀਪੀ ਹੋਮਜ਼ ਅਤੇ ਹੋਰ ਸੁਸਾਇਟੀਆਂ ਦੇ ਵਸਨੀਕ ਬਾਹਰ ਆ ਗਏ। ਉਨ੍ਹਾਂ ਇਸ ਸਬੰਧੀ ਮੌਕੇ ’ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸਥਾਨਕ ਥਾਣੇ ਦੇ ਇੰਚਾਰਜ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ।

ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੈਮੀਕਲ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ‘ਤੇ ਪਾਣੀ ਦੀ ਵਰਖਾ ਕੀਤੀ ਪਰ ਵਿਭਾਗ ਦੇ ਕਰਮਚਾਰੀ ਜਿੰਨਾ ਜ਼ਿਆਦਾ ਪਾਣੀ ਪਾ ਰਹੇ ਸਨ, ਓਨੀ ਹੀ ਤੇਜ਼ੀ ਨਾਲ ਗੈਸ ਦੇ ਡਰੰਮ ‘ਚੋਂ ਧੂੰਆਂ ਨਿਕਲਣ ਲੱਗਾ। ਇਸ ਕਾਰਨ ਗੈਸ ਦੇ ਧੂੰਏਂ ਹਵਾ ਦੀ ਦਿਸ਼ਾ ਵੱਲ ਫੈਲਣ ਲੱਗੇ।

ਥਾਣਾ ਇੰਚਾਰਜ ਜੇ.ਐਸ.ਸੇਖੋਂ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਨੂੰ ਪੁੱਛਣ ’ਤੇ ਪਤਾ ਲੱਗਿਆ ਕਿ ਰਾਤ ਕਰੀਬ 11 ਵਜੇ ਫੈਕਟਰੀ ਵਿੱਚ ਜ਼ਾਇਲੀਨ ਨਾਮਕ ਕੈਮੀਕਲ ਦਾ ਡਰੰਮ ਫਟ ਗਿਆ। ਇਸ ਕਾਰਨ ਇਲਾਕੇ ਵਿੱਚ ਗੈਸ ਦੇ ਧੂੰਏਂ ਫੈਲਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਹੋਣ ਲੱਗੀ ਹੈ।

ਇਹ ਡਰੰਮ ਅਚਾਨਕ ਫਟ ਗਿਆ ਪਰ ਸ਼ੁਕਰ ਹੈ ਕਿ ਕੈਮੀਕਲ ਘਾਤਕ ਨਾ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੈਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਫੈਕਟਰੀ ਪ੍ਰਬੰਧਕਾਂ ਮੁਤਾਬਕ ਫਾਇਰ ਬ੍ਰਿਗੇਡ ਨੇ ਡੇਢ ਘੰਟੇ ਬਾਅਦ ਇਸ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਹ ਰਸਾਇਣ ਘਾਤਕ ਅਤੇ ਖ਼ਤਰਨਾਕ ਨਹੀਂ ਸੀ