ਚੰਡੀਗੜ੍ਹ (Chandigarh) ਦੇ ਸੈਕਟਰ 16 (Sector 16) ਦੇ ਹਸਪਤਾਲ ਵਿੱਚ ਅਚਾਨਕ ਅੱਜ ਸਵੇਰੇ 8 ਵਜੇ ਦੇ ਕਰੀਬ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੀ ਪਿਛਲੀ ਵਜਾ ਕਲੋਰੀਨ ਗੈਸ ਲੀਕ ਹੋਣਾ ਹੈ। ਇਹ ਘਟਨਾ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਵਾਪਰੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਸਪਤਾਲ ਦੇ ਕੰਪਲੈਕਸ ਵਿੱਚ ਬਣੇ ਟਿਊਬਵੈੱਲ ਨੇੜੇ ਕਲੋਰੀਨ ਲੀਕ ਹੋਈ ਸੀ ਅਤੇ ਇਸ ਘਟਨਾ ਤੋਂ ਬਾਅਦ ਅਚਾਨਕ ਭਗਦੜ ਮਚ ਗਈ।
ਇਸ ਤੋਂ ਬਾਅਦ ਹਸਪਤਾਲ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ, ਫਾਇਰ ਬ੍ਰਿਗੇਡ ਅਤੇ ਪੀ.ਸੀ.ਆਈ ਨੂੰ ਦਿੱਤੀ , ਜਿਸ ਤੋਂ ਬਾਅਦ ਫਾਇਰ ਬਿਰਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਦੱਸ ਦੇਈਏ ਕਿ ਲੀਕ ਹੋਈ ਗੈਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬਿਰਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਕਲੋਰੀਨ ਗੈਸ ਸਿਲੰਡਰ ਨੂੰ ਬੰਦ ਕਰਵਾ ਦਿਤਾ, ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।
ਇਹ ਵੀ ਪੜ੍ਹੋ – ਪੁਲਿਸ ਨੇ ਮੋਗਾ ਦੇ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ!