ਬਿਉਰੋ ਰਿਪੋਰਟ – ਗੁਰਦਾਸਪੁਰ ਤੋਂ ਕਾਂਗਰਸ ਦੇ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਸਭਾ ਵਿੱਚ ਡਰੱਗ,ਡ੍ਰੋਨ ਅਤੇ ਥਾਣਿਆਂ ਤੇ ਹੋ ਰਹੇ ਗ੍ਰੇਨੇਡ ਅਟੈਕ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਗੈਂਗਸਟਰ ਅਤੇ ਵਿਦੇਸ਼ ਵਿੱਚ ਬੈਠੇ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਰੰਧਾਵਾ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬਹੁਤ ਹੀ ਖਰਾਬ ਹੋ ਚੁੱਕੀ ਹੈ। ਜਦੋਂ ਵੀ ਕਿਸੇ ਸੂਬੇ ਵਿੱਚ ਗ੍ਰੇਨੇਡ ਹਮਲਾ ਹੁੰਦਾ ਤਾਂ NIA ਜਾਂਚ ਲਈ ਭੇਜੀ ਜਾਂਦੀ ਹੈ ਪਰ ਪੰਜਾਬ ਵਿੱਚ ਹੁਣ ਤੱਕ ਕਈ ਥਾਣਿਆਂ ਵਿੱਚ ਗ੍ਰੇਨੇਡ ਹਮਲੇ ਹੋਏ ਹਨ ਪਰ ਹੁਣ ਤੱਕ NIA ਨਹੀਂ ਆਈ।
ਇਹ ਵੀ ਪੜ੍ਹੋ – ਪੰਜਾਬ ‘ਚ ਸਿਰਫ 212 ਟਰੈਵਲ ਏਜੰਟਾਂ ਕੋਲ ਹੀ ਲਾਇਸੈਂਸ, ਵਿਦੇਸ਼ ਮੰਤਰਾਲੇ ਦੀ ਰਿਪੋਰਟ ‘ਚ ਖੁਲਾਸਾ