The Khalas Tv Blog Punjab ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ ‘ਸੁੱਖਾ ਗਿੱਲ ਲੰਮੇ ਗਰੁੱਪ’ ਨੇ ਲਈ
Punjab

ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ ‘ਸੁੱਖਾ ਗਿੱਲ ਲੰਮੇ ਗਰੁੱਪ’ ਨੇ ਲਈ

‘ਦ ਖ਼ਾਲਸ ਬਿਊਰੋ :- 20 ਨਵੰਬਰ ਨੂੰ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿੱਚ ਦਿਨ ਦਿਹਾੜੇ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਸੂਤਰਾਂ ਦੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਗਰੁੱਪ ਨੇ ਇੱਕ ਫੇਸਬੁੱਕ ਪੋਸਟ ’ਚ ਲਿਖ਼ਿਆ ਹੈ ਕਿ ‘ਅੱਜ ਜੋ ਭਗਤੇ ਭਾਈ ਕਾ ‘ਚ ਕਤਲ ਹੋਇਆ, ਉਹ ਮੇਰੇ ਵੀਰ ਹਰਜਿੰਦਰ ਤੇ ਅਮਨੇ ਨੇ ਕਰਿਆ।’ ਕਤਲ ਦੀ ਵਜ੍ਹਾ ਬਰਗਾੜੀ ਅਤੇ ਭਗਤਾ ਭਾਈ ’ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਦੱਸਿਆ ਗਿਆ ਹੈ।

ਫੇਸਬੁੱਕ ਪੋਸਟ ਵਿੱਚ ਭਵਿੱਖ ’ਚ ਅਜਿਹਾ ਕਰਨ ਵਾਲਿਆਂ ਦਾ ‘ਅੰਸ਼ ਮੁਕਾਉਣ’ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਚੇਤੇਟ ਰਹੇ ਕਿ ਕਸਬਾ ਭਗਤਾ ਭਾਈ ਕਾ ’ਚ ਬੀਤੀ ਸ਼ਾਮ ‘ਵੈਸਟਰਨ ਯੂਨੀਅਨ ਮਨੀ ਟਰਾਂਸਫ਼ਰ’ ਦੇ ਸੰਚਾਲਕ ਅਤੇ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਤਿੰਦਰਬੀਰ ਉਰਫ਼ ਜਿੰਮੀ ਦੇ ਪਿਤਾ ਮਨੋਹਰ ਲਾਲ ਅਰੋੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਦੋ ਹ’ਮਲਾਵਰ ਦੁਕਾਨ ’ਚ ਆਏ। ਇੱਕ ਨੌਜਵਾਨ ਨੇ ਆਪਣੇ ਦੋਹਾਂ ਹੱਥਾਂ ’ਚ ਫੜ੍ਹੇ ਪਿਸਤੌਲ ਚਲਾ ਕੇ ਮਨੋਹਰ ਲਾਲ ’ਤੇ ਅੰਨ੍ਹੇਵਾਹ ਫ਼ਇਰਿੰਗ ਕੀਤੀ।

ਥਾਣਾ ਦਿਆਲਪੁਰਾ ਭਾਈ ਵਿੱਚ ਘਟਨਾ ਸਬੰਧੀ ਵੱਖ – ਵੱਖ ਧਾਰਾਵਾਂ ਤਹਿਤ FRI ਦਰਜ ਕੀਤੀ ਗਈ ਹੈ। SSP ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਕੇਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਾਚ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ਵਿਚ ਹੋਣਗੇ।

Exit mobile version