ਬਿਉਰੋ ਰਿਪੋਰਟ – (Punjab Panchayat Election 2024) ਪੰਜਾਬ ਦੀ ਪੰਚਾਇਤੀ ਚੋਣਾਂ ਵਿੱਚ ਇੱਕ ਪਿੰਡ ਅਜਿਹਾ ਵੀ ਹੈ ਜਿੱਥੇ ਡਰ ਦੇ ਮਾਰੇ ਕਿਸੇ ਨੇ ਵੀ ਨਾਮਜ਼ਦਗੀ ਨਹੀਂ ਭਰੀ ਹੈ । ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿੱਚ ਸਰਪੰਚੀ ਲਈ ਗੈਂਗਸਟਰ ਸਿੰਮਾ ਨੇ ਕੁਝ ਦਿਨ ਪਹਿਲਾਂ ਪਿੰਡ ਦੇ ਲੋਕਾਂ ਨੂੰ ਘਰ ਵਿੱਚ ਬੁਲਾਇਆ ਫਿਰ ਕਿਸੇ ਦੀ ਵੀ ਨਾਮਜ਼ਦਗੀ ਭਰਨ ਦੀ ਹਿੰਮਤ ਨਹੀਂ ਹੋਈ । ਦੱਸਿਆ ਜਾ ਰਿਹਾ ਹੈ ਗੈਂਗਸਟਰ ਸਿੰਮਾ ਨੇ ਲੋਕਾਂ ਦੇ ਸਾਹਮਣੇ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਦੱਸਿਆ ਹੈ । ਜਿਸ ਤੋਂ ਬਾਅਦ ਸਰਪੰਚੀ ਲਈ ਨਾਮਜ਼ਦਗੀਆਂ ਨਹੀਂ ਭਰੀਆਂ ਗਈਆਂ ।
ਗੈਂਗਸਟਰ ਸਿੰਮਾ ਖਿਲਾਫ ਸੂਬੇ ਵਿੱਚ 26 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ । ਇੰਨਾਂ ਹੀ ਨਹੀਂ ਕੁਝ ਦਿਨ ਪਹਿਲਾਂ ਪੁਲਿਸ ਨੇ ਦਾਣਾ ਮੰਡੀ ਨੇੜਓਂ 2 ਕਾਰਾਂ ਅਤੇ ਵੱਡੀ ਗਿਣਤੀਆਂ ਵਿੱਚ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ । ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰੀ ਕੀਤਾ ਸੀ ਜਦਕਿ ਗੈਗਸਟਰ ਮੌਕੇ ਤੋਂ ਫਰਾਰ ਹੋ ਗਿਆ ਸੀ।
ਉਧਰ ਪੁਲਿਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਗੈਂਗਸਟਰ ਸਿੰਮਾ ਦੀ ਵਜ੍ਹਾ ਕਰਕੇ ਬਹਿਲਬਲ ਕਲਾਂ ਪਿੰਡ ਵਿੱਚ ਕਿਸੇ ਨੇ ਵੀ ਸਰਪੰਚੀ ਲਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਹੈ । ਪਰ ਅਸੀਂ ਪਿੰਡ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਹੈ
ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵਿੱਚ ਭਗਵਾਨਪੁਰੀਆ ਪਿੰਡ ਵਿੱਚ ਗੈਗਸਟਰ ਜੱਗੂ ਭਗਵਾਨਪੁਰੀਆ ਦੇ ਭਰਾ ਨੂੰ ਵੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ। ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜ਼ਾਮ ਲਗਾਇਆ ਸੀ ਕਿ ਆਮ ਆਦਮੀ ਪਾਰਟੀ ਨੇ ਭਗਵਾਨਪੁਰੀਆ ਦੇ ਭਰਾ ਨੂੰ ਪਾਰਟੀ ਦਫਤਰ ਵਿੱਚ ਬੁਲਾਕੇ ਸਨਮਾਨ ਕੀਤਾ । ਸਿਰਫ਼ ਇੰਨਾਂ ਹੀ ਨਹੀਂ ਰੰਧਾਵਾ ਨੇ ਵੀ ਕਿਹਾ ਸੀ ਕਿ ਭਗਵਾਨਪੁਰੀਆ ਵਿੱਚ 100 ਤੋਂ ਵੱਧ ਗੱਡੀਆਂ ਘੁਮਾ ਕੇ ਦਹਿਸ਼ਤ ਫੈਲਾਈ ਗਈ ਤਾਂਕੀ ਕੋਈ ਹੋਰ ਸਰਪੰਚ ਲਈ ਨਾਮਜ਼ਦਗੀ ਦਾਖਲ ਨਾ ਕਰ ਸਕੇ ।