India

ਪੇਸ਼ੀ ਲਈ ਲੈ ਕੇ ਜਾ ਰਹੀ ਸੀ ਪੁਲਿਸ, ਰਸਤੇ ਵਿੱਚ ਹੀ ਬੱਸ ਰੋਕ ਕੇ ਕਰ ਦਿੱਤਾ ਇਹ ਕਾਰਾ, ਸਾਰੇ ਹੈਰਾਨ

ਪੁਲਿਸ ਦੀਆਂ ਅੱਖਾਂ ’ਚ ਮਿਰਚਾ ਪਾ ਕੇ ਮਾਰ ਦਿੱਤਾ ਗੈਂਗਸਟਰ, ਹਰ ਪਾਸੇ ਚਰਚਾ

ਜੈਪੁਰ : ਰਾਜਸਥਾਨ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਗੈਂਗਸਟਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਕਈ ਗੋਲੀਆਂ ਲੱਗਣ ਨਾਲ ਗੈਂਗਸਟਰ ਕੁਲਦੀਪ ਦੀ ਮੌਤ ਹੋ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ ‘ਚ ਮਿਰਚਾਂ ਸੁੱਟੀਆਂ ਅਤੇ ਫਿਰ ਗੋਲੀ ਮਾਰ ਕੇ ਫਰਾਰ ਹੋ ਗਏ। ਦੱਸ ਦੇਈਏ ਕਿ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਨੂੰ ਭਾਜਪਾ ਆਗੂ ਕਿਰਪਾਲ ਸਿੰਘ ਜਗੀਨਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਜੈਪੁਰ ਪੁਲਿਸ ਦੀ ਟੀਮ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਨੂੰ ਸਰਕਾਰੀ ਬੱਸ ਰਾਹੀਂ ਭਰਤਪੁਰ ਲੈ ਕੇ ਜਾ ਰਹੀ ਸੀ। ਭਰਤਪੁਰ ਦੇ ਅਮੋਲੀ ਟੋਲ ਪਲਾਜ਼ਾ ਨੇੜੇ ਜਗੀਨਾ ‘ਤੇ ਬਦਮਾਸ਼ਾਂ ਨੇ ਗੋਲ਼ੀਬਾਰੀ ਕੀਤੀ। ਬਦਮਾਸ਼ਾਂ ਨੇ ਕਰੀਬ 8-10 ਰਾਊਂਡ ਫਾਇਰ ਕੀਤੇ। ਇਸ ਦੌਰਾਨ ਗੋਲੀ ਲੱਗਣ ਕਾਰਨ ਜਗੀਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਟੀਮ ਨੇ ਗੈਂਗਸਟਰ ਜਗੀਨਾ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਣ ‘ਤੇ ਭਾਰੀ ਪੁਲਸ ਫੋਰਸ ਮੌਕੇ ‘ਤੇ ਮੌਜੂਦ ਹੈ।

ਦੱਸ ਦਈਏ ਕਿ ਭਾਜਪਾ ਨੇਤਾ ਕ੍ਰਿਪਾਲ ਸਿੰਘ ਜਘੀਨਾ ਕਤਲ ਮਾਮਲੇ ‘ਚ ਭਰਤਪੁਰ ਪੁਲਿਸ ਨੇ ਮਹਾਰਾਸ਼ਟਰ ਦੀ ਕੋਲਹਾਪੁਰ ਪੁਲਿਸ ਨਾਲ ਮਿਲ ਕੇ ਗੋਆ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਕੁਲਦੀਪ ਸਿੰਘ ਜਘੀਨਾ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਵਿੱਚ ਪੁਲਿਸ ਨੇ ਗੈਂਗਸਟਰ ਕੁਲਦੀਪ ਸਿੰਘ ਉਰਫ਼ ਗੋਰੂ ਪੁੱਤਰ ਕੁੰਵਰ ਜੀਤ, ਪ੍ਰਭ ਸਿੰਘ ਉਰਫ਼ ਭੋਲਾ ਪੁੱਤਰ ਮਹਾਂਵੀਰ ਸਿੰਘ ਅਤੇ ਰਾਹੁਲ ਜਾਟ ਪੁੱਤਰ ਪਰਮਵੀਰ ਸਿੰਘ ਵਾਸੀ ਜਗੀਨਾ ਥਾਣਾ ਉਦਯੋਗ ਨਗਰ ਅਤੇ ਵਿਸ਼ਵੇਂਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਭਰਤਪੁਰ ਸ਼ਹਿਰ ਦੇ ਕਾਲੀ ਬਗੀਚੀ ਸ਼ੀਸ਼ਮ ਰੋਡ ‘ਤੇ ਸਥਿਤ ਜ਼ਮੀਨ ਦੇ ਵੱਡੇ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕੁਲਦੀਪ ਸਿੰਘ ਜਗੀਨਾ ਇਸ ਪਲਾਟ ਦਾ ਨਿਪਟਾਰਾ ਕਰਨ ਤੋਂ ਬਾਅਦ ਕੀਮਤੀ ਜ਼ਮੀਨ ਖ਼ਰੀਦ ਕੇ ਅਤੇ ਜ਼ਮੀਨ ਨਾਲ ਸਬੰਧਿਤ ਸਾਰੇ ਲੋਕਾਂ ਨੂੰ ਬੇਦਖ਼ਲ ਕਰਕੇ ਕਰੋੜਾਂ ਦਾ ਸੌਦਾ ਕਰਕੇ ਪੈਸਾ ਕਮਾਉਣਾ ਚਾਹੁੰਦਾ ਸੀ। ਕਿਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਜ਼ਮੀਨ ’ਤੇ ਅਦਾਲਤ ਤੋਂ ਸਟੇਅ ਹਾਸਲ ਕਰ ਲਈ ਸੀ। ਇਸ ਮਾਮਲੇ ਨੂੰ ਲੈ ਕੇ ਕੁਲਦੀਪ ਅਤੇ ਉਸ ਦੇ ਸਾਥੀਆਂ ਨੇ ਕਿਰਪਾਲ ਦੀ ਕਾਰ ਰੋਕ ਕੇ ਉਸ ‘ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ।