India

ਗਡਕਰੀ ਵੱਲੋਂ ਕੌਮੀ ਮਾਰਗਾਂ ਲਈ ‘ਹਮਸਫ਼ਰ ਨੀਤੀ’ ਸ਼ੁਰੂ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਯਾਤਰਾ ਨਾਲ ਜੁੜੀ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਸਫ਼ਰ ਦੌਰਾਨ ਬੱਚਿਆਂ ਦੀ ਦੇਖਭਾਲ ਲਈ ਕਮਰੇ ਮੁਹੱਈਆ ਕਰਵਾਏ ਜਾਣਗੇ। ਇਸ ਵਿੱਚ ਵ੍ਹੀਲਚੇਅਰ, ਈਵੀ ਚਾਰਜਿੰਗ ਸਟੇਸ਼ਨ, ਪਾਰਕਿੰਗ ਸਪੇਸ ਅਤੇ ਫਿਊਲ ਸਟੇਸ਼ਨਾਂ ‘ਤੇ ਹੋਸਟਲ ਵੀ ਸ਼ੁਰੂ ਕੀਤੇ ਜਾਣਗੇ।

ਇਸ ਸਕੀਮ ਦੇ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਕਈ ਮੌਕੇ ਵੀ ਪੈਦਾ ਹੋਣਗੇ। ਇਸ ‘ਤੇ ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਉਦੇਸ਼ ਰਾਸ਼ਟਰੀ ਰਾਜਮਾਰਗ ‘ਤੇ ਸੁਰੱਖਿਅਤ ਅਤੇ ਵਧੀਆ ਯਾਤਰਾ ਦਾ ਅਨੁਭਵ ਪ੍ਰਦਾਨ ਕਰਨਾ ਹੈ।

‘ਹਮਸਫਰ ਨੀਤੀ’ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਕੌਮੀ ਮਾਰਗਾਂ ’ਤੇ ਸਾਫ਼ ਪਖਾਨੇ, ਬੇਬੀ ਕੇਅਰ ਰੂਮ, ਵ੍ਹੀਲਚੇਅਰਾਂ ਲਈ ਪ੍ਰਬੰਧ, ਈਵੀ ਚਾਰਜਿੰਗ ਸਟੇਸ਼ਨ, ਪਾਰਕਿੰਗ ਲਈ ਥਾਂ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਨੀਤੀ ਹਾਈਵੇਅ ’ਤੇ ਸਫਰ ਕਰਨ ਵਾਲਿਆਂ ਨੂੰ ਸੁਰੱਖਿਅਤ ਅਤੇ ਆਨੰਦਦਾਇਕ ਮਾਹੌਲ ਪ੍ਰਦਾਨ ਕਰੇਗੀ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਹਮਸਫਰ ਨੀਤੀ ਦੇ ਲਾਗੂ ਹੋਣ ਨਾਲ ਯਾਤਰੀਆਂ ਅਤੇ ਰੋਜ਼ਾਨਾ ਲੰਬਾ ਪੈਂਡਾ ਤੈਅ ਕਰਨ ਵਾਲੇ ਡਰਾਈਵਰਾਂ ਲਈ ਸਫਰ ਆਰਾਮਦਾਇਕ ਹੋਵੇਗਾ।

ਉਨ੍ਹਾਂ ਕਿਹਾ, ‘ਜੇ ਕੋਈ ਟੌਲ ਇਕੱਠਾ ਕਰ ਰਿਹਾ ਹੈ ਤਾਂ ਉਸ ਨੂੰ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਯਕੀਨੀ ਬਣਾਉਣਾ ਹੋਵੇਗਾ।’ ਉਨ੍ਹਾਂ ਕੌਮੀ ਮਾਰਗਾਂ ’ਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਹ ਨੀਤੀ ਵਾਤਾਵਰਨ ਪੱਖੀ ਹੋਵੇਗੀ ਅਤੇ ਵਾਤਾਵਰਨ ਅਤੇ ਸਫਾਈ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਤਿਆਰ ਕਰਦੇ ਸਮੇਂ ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ, ਰਹਿੰਦ-ਖੂੰਹਦ ਦੀ ਰਿਸਾਈਕਲਿੰਗ ਅਤੇ ਸੂਰਜੀ ਊਰਜਾ ਸਣੇ ਹੋਰਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਗਡਕਰੀ ਨੇ ਕੌਮੀ ਮਾਰਗਾਂ ਦੇ ਨਾਲ-ਨਾਲ ਪੈਟਰੋਲ ਪੰਪ ਮਾਲਕਾਂ ਨੂੰ ਪੈਟਰੋਲ ਪੰਪਾਂ ’ਤੇ ਨਿਯਮਾਂ ਅਨੁਸਾਰ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਸ ਤਹਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਸੂਚੀ ਇਸ ਪ੍ਰਕਾਰ ਹੈ:

1- ਸਾਫ਼ ਟਾਇਲਟ

2- ਚਾਈਲਡ ਕੇਅਰ ਰੂਮ

3- ਵ੍ਹੀਲਚੇਅਰ ਲਈ ਪ੍ਰਬੰਧ

4- ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ

5- ਪਾਰਕਿੰਗ ਥਾਂ

6- ਰੁਕਣ ਅਤੇ ਆਰਾਮ ਕਰਨ ਦੀ ਜਗ੍ਹਾ