ਬਿਉਰੋ ਰਿਪੋਰਟ : ਸੰਨੀ ਦਿਉਲ ਦੀ ਫਿਲਮ ਗਦਰ – 2 ਨੇ 8ਵੇਂ ਦਿਨ 300 ਕਰੋੜ ਦੀ ਕਮਾਈ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਇਸ ਦੀ ਨਜ਼ਰ 400 ਕਰੋੜ ਵੱਲ ਹੈ । ਵੀਕਐਂਡ ‘ਤੇ ਫਿਲਮ ਨੂੰ ਮੁੜ ਤੋਂ ਰਫਤਾਰ ਮਿਲੇਗੀ । ਇਸ ਦੌਰਾਨ ਸੰਨੀ ਦਿਉਲ ਨੇ ਬਾਕਸ ਆਫਿਸ ‘ਤੇ ਤਿੰਨ ਰਿਕਾਰਡ ਆਪਣੇ ਨਾਂ ਕੀਤੇ ਹਨ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਅਹਿਮ ਖਬਰ ਇਹ ਹੈ ਕਿ ਸੰਨੀ ਦਿਉਲ ਨੂੰ ਗਦਰ 3 ਦੇ ਲਈ ਫਿਲਮ ਦੇ ਨਿਰਮਾਤਾਵਾਂ ਨੇ ਹੁਣੇ ਤੋਂ 3 ਗੁਣਾ ਵੱਧ ਫੀਸ ਆਫਰ ਕਰ ਦਿੱਤੀ ਹੈ ।
ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਉਲ ਨੇ ਫਿਲਮ ਗਦਰ 2 ਦੇ ਲਈ 20 ਕਰੋੜ ਰੁਪਏ ਚਾਰਜ ਕੀਤੇ ਸਨ। ਹੋਰ ਅਦਾਕਾਰਾ ਦੇ ਮੁਕਾਬਲੇ ਸੰਨੀ ਦੀ ਫੀਸ ਕਾਫੀ ਘੱਟ ਸੀ । ਇਸ ਲਈ ਗਦਰ 3 ਦੇ ਲਈ ਜ਼ੀ ਸਟੂਡੀਓ ਨੇ ਸੰਨੀ ਦਿਉਲ ਨੂੰ 60 ਕਰੋੜ ਆਫਰ ਕਰ ਦਿੱਤੇ ਹਨ । ਇੱਕ ਇੰਟਰਵਿਊ ਵਿੱਚ ਵੀ ਫਿਲਮ ਦੇ ਨਿਰਦੇਸ਼ ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਗਰਦ 3 ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ । ਗਰਦ -2 ਦੇ ਅਖੀਰ ਵਿੱਚ ਗਰਦ 3 ਦੇ ਸੀਕਵਲ ਵੱਲ ਇਸ਼ਾਰਾ ਕੀਤਾ ਗਿਆ ਸੀ । ਇਸ ਦੌਰਾਨ ਫਿਲਮ ਦੇ ਹੋਰ ਅਦਾਕਾਰਾਂ ਦੀ ਫੀਸ ਵੀ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਗਦਰ 2 ਦੇ ਲਈ ਅਮੀਸ਼ਾ ਪਟੇਲ ਨੇ 2 ਕਰੋੜ ਰੁਪਏ ਲਏ ਹਨ ਜਦਕਿ ਫਿਲਮ ਵਿੱਚ ਸੰਨੀ ਦਿਉਲ ਦੇ ਪੁੱਤਰ ਬਣੇ ਉਤਕਰਸ਼ ਸ਼ਰਮਾ ਨੇ 1 ਕਰੋੜ ਲਏ ਹਨ। ਉਤਕਰਸ਼ ਦੀ ਹੀਰੋਈਨ ਅਤੇ ਪੰਜਾਬੀ ਫਿਲਮਾਂ ਦੀ ਹੀਰੋਈਨ ਸਿਮਰਤ ਕੌਰ ਨੂੰ ਗਦਰ 2 ਲਈ 80 ਲੱਖ ਰੁਪਏ ਮਿਲੇ ਹਨ ।
ਗਦਰ 2 ਨੇ ਤਿੰਨ ਰਿਕਾਰਡ ਆਪਣੇ ਨਾਂ ਕੀਤੇ
ਸੰਨੀ ਦਿਉਲ ਦੀ ਫਿਲਮ ਗਦਰ 2 ਉਨ੍ਹਾਂ ਦੀ ਪਹਿਲੀ ਫਿਲਮ ਬਣ ਗਈ ਹੈ ਜਿਸ ਨੇ 100 ਕਰੋੜ ਤੋਂ ਵੱਧ ਪੈਸੇ ਕਮਾਏ ਹਨ । ਇਸ ਤੋਂ ਇਲਾਵਾ ਇੱਕ ਹਫਤੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਇਹ ਫਿਲਮ ਬਣ ਗਈ ਹੈ । 15 ਅਗਸਤ ਨੂੰ 57 ਕਰੋੜ ਦੀ ਕਮਾਈ ਕਰਕੇ ਫਿਲਮ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕੀਤਾ । ਵੀਐਂਡ ਤੋਂ ਬਾਅਦ ਸੋਮਵਾਰ ਨੂੰ 47 ਕਰੋੜ ਕਮਾਉਣ ਵਾਲੀ ਇਹ ਪਹਿਲੀ ਫਿਲਮ ਬਣ ਗਈ ਹੈ । ਇਸ ਤੋਂ ਇਲਾਵਾ ਇੱਕ ਹੋਰ ਰਿਕਾਰਡ ਇਸ ਵਾਰ ਬਾਵੀਵੁੱਡ ਵਿੱਚ ਬਣਿਆ ਹੈ ਉਹ ਹੈ 5 ਫਿਲਮਾਂ ਦਾ 3 ਦਿਨਾਂ ਦੇ ਅੰਦਰ 400 ਕਰੋੜ ਕਮਾਉਣ ਦਾ ਨਵਾਂ ਰਿਕਾਰਡ। ਦੱਸਿਆ ਜਾ ਰਿਹਾ ਹੈ 11,12 ਅਤੇ 13 ਅਗਸਤ ਨੂੰ 5 ਫਿਲਮਾਂ ਨੂੰ ਵੇਖਣ ਦੇ ਲਈ 2 ਕਰੋੜ 10 ਲੱਖ ਦਰਸ਼ਕ ਪਹੁੰਚੇ ਸਨ ।