Punjab

G20 ‘ਚ ਇੱਕ ਸਿੱਖ ਜਿਸ ‘ਤੇ ਪੂਰੀ ਦੁਨੀਆ ਦੀ ਨਜ਼ਰ ! PM ਮੋਦੀ ਨੇ ਆਪ ਗਰਮਜੋਸ਼ੀ ਨਾਲ ਸੁਆਗਤ ਕੀਤਾ ! ਪੂਰੀ ਦੁਨੀਆ ਨੂੰ ਲੋਨ ਦਿੰਦਾ ਹੈ !

ਬਿਉਰੋ ਰਿਪੋਰਟ : ਭਾਰਤ G20 ਦੀ ਮੇਜ਼ਬਾਨੀ ਕਰ ਰਿਹਾ ਹੈ । ਸ਼ਨਿੱਚਰਵਾਰ ਇਸ ਦੇ ਸ਼ੁਰੂਆਤੀ ਦਿਨ ਪੰਜਾਬੀਆਂ ਦੇ ਲਈ ਇੱਕ ਮਾਣ ਵਾਲੀ ਤਸਵੀਰ ਵੀ ਸਾਹਮਣੇ ਆਈ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ G20 ਸੰਮੇਲਨ ਦੇ ਸਥਾਨ ‘ਭਾਰਤ ਮੰਡਪਮ’ ਵਿੱਚ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀਆਂ ਦਾ ਸੁਆਗਤ ਕਰ ਰਹੇ ਸਨ । ਇਸ ਦੌਰਾਨ ਮਹਿਰੂਨ ਪੱਗ ਵਿੱਚ ਸਿੱਖੀ ਸਰੂਪ ਵਿੱਚ ਦੁਨੀਆ ਦੇ ਸਭ ਤੋਂ ਤਾਕਤਵਰ ਸੰਸਥਾ ਦਾ ਮੁਖੀ ਜਦੋਂ ਆਇਆ ਤਾਂ ਪ੍ਰਧਾਨ ਮੰਤਰੀ ਨਰੇਂਦ ਮੋਦੀ ਨੇ ਉਨ੍ਹਾਂ ਦਾ ਬਹੁਤ ਦੀ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ । ਇਹ ਸ਼ਖਸ ਕੋਈ ਹੋਰ ਨਹੀਂ ਸੀ ਬਲਕਿ ਵਰਲਡ ਬੈਂਕ ਦੇ ਪ੍ਰਧਾਨ ਅਜੇਪਾਲ ਸਿੰਘ ਬੰਗਾ ਸੀ । ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਹੈ । ਅਜੇਪਾਲ ਸਿੰਘ ਬੰਗਾ ਪੂਰੀ ਦੁਨੀਆ ਵਿੱਚ ਵੱਡਾ ਨਾਂ ਹੈ । ਵਰਲਡ ਬੈਂਕ ਦਾ ਪ੍ਰਧਾਨ ਬਣਨ ਤੋਂ ਬਾਅਦ ਤਾਂ ਉਨ੍ਹਾਂ ਦੀ ਗਿਣਤੀ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖਸੀਅਤਾਂ ਵਿੱਚ ਹੁੰਦੀ ਹੈ।

ਅਜੇਪਾਲ ਸਿੰਘ ਬੱਗਾ ਪ੍ਰਧਾਨ,ਵਰਲਡ ਬੈਂਕ

ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ CEO

ਅਜੇਪਾਲ ਸਿੰਘ ਬੰਗਾ ਨੇ 2 ਜੂਨ 2023 ਵਿੱਚ 5 ਸਾਲ ਦੇ ਲਈ ਵਰਲਡ ਬੈਂਕ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ । ਇਸ ਤੋਂ ਪਹਿਲਾਂ ਉਹ ਮਾਸਟਰ ਕਾਰਡ ਦੇ CEO ਸਨ ਜਿਸ ਵਿੱਚ 24 ਹਜ਼ਾਰ ਮੁਲਜ਼ਾਮ ਕੰਮ ਕਰਦੇ ਸਨ। ਬੱਗਾ ਮਾਸਟਰ ਕਾਰਡ ਵਿੱਚ ਕੰਮ ਕਰਨ ਦੌਰਾਨ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ CEO ਸਨ । ਉਸ ਵੇਲੇ ਉਨ੍ਹਾਂ ਦੀ ਸਾਲ ਦੀ ਤਨਖਾਹ 1 ਅਰਬ 92 ਕਰੋੜ 32 ਲੱਖ 46 ਹਜਾਰ 975 ਰੁਪਏ ਸੀ । ਫੋਬ ਦੀ ਲਿਸਟ ਮੁਤਾਬਿਕ ਉਨ੍ਹਾਂ ਦੀ ਇਸ ਵੇਲੇ ਕੁੱਲ ਜਾਇਦਾਦ 2100 ਕਰੋੜ ਹੈ। ਇਸ ਤੋਂ ਇਲਾਵਾ ਉਹ ਜਨਰਲ ਅਟਲਾਂਟਿਕ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ । 2020 ਤੋਂ 2022 ਤੱਕ ਉਨ੍ਹਾਂ ਨੂੰ ਕੌਮਾਂਤਰੀ ਚੈਂਬਰ ਆਫ ਕਾਮਰਸ ਦਾ ਚੇਅਮੈਨ ਵੀ ਬਣਾਇਆ ਗਿਆ ਸੀ। 2016 ਵਿੱਚ ਅਜੇਪਾਲ ਸਿੰਘ ਬੰਗਾ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਅਵਾਰਡ ਨਾਲ ਵੀ ਨਵਾਜ਼ਿਆ ਸੀ। 2019 ਵਿੱਚ ਉਨ੍ਹਾਂ ਨੂੰ ਗਲੋਬਲ ਲੀਡਰਸ਼ਿੱਪ ਅਵਾਰਡ ਮਿਲਿਆ ਸੀ ।

G2O ਸੰਮੇਲਨ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਟੋਨੀਓ ਗੁਟੇਰੇਸ,ਕੌਮਾਂਤਰੀ ਮੁਦਰਾ ਫੰਡ IMF ਦੀ ਮੈਨੇਜਿੰਗ ਡਾਇਰੈਕਟਰ ਨੂੰ ਵੀ ਸੱਦਾ ਦਿੱਤਾ ਗਿਆ ਸੀ । ਨਵੀਂ ਦਿੱਲੀ ਵਿੱਚ ਦੋ ਦਿਨਾਂ ਚੱਲਣ ਵਾਲੇ ਇਸ ਸੰਮੇਲਨ ਵਿੱਚ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਕਈ ਮੁੱਦਿਆਂ ਤੇ ਗੱਲਬਾਤ ਕਰਨਗੇ ।