‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਨਵਜੰਮੇ ਬੱਚੇ ਦੀ ਹੱਤਿਆ ਦੇ ਮਾਮਲੇ ਵਿਚ ਅਮਰੀਕਾ ਤੋਂ ਭਗੌੜਾ ਬਖਸ਼ਿੰਦਰਪਾਲ ਸਿੰਘ ਮਾਨ ਕੈਨੇਡਾ ਪੁਲਿਸ ’ਤੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾ ਰਿਹਾ ਹੈ।ਬਖਸ਼ਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੇਪਲਹਰਸਟ ਡਿਟੈਨਸ਼ਨ ਸੈਂਟਰ ਵਿਚ ਉਸ ਦੇ ਸਾਥੀ ਹਿਰਾਸਤੀਆਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿਉਂਕਿ ਹਿਰਾਸਤੀ ਕੇਂਦਰ ਦੇ ਗਾਰਡਜ਼ ਨੇ ਸਾਰੀ ਕਹਾਣੀ ਉਨ੍ਹਾਂ ਨੂੰ ਦੱਸ ਦਿਤੀ। ਬਖਸ਼ਿੰਦਰਪਾਲ ਸਿੰਘ ਮਾਨ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਉਸ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਨੂੰ ਵੇਖਦਿਆਂ ਅਮਰੀਕਾ ਭੇਜੇ ਜਾਣ ਦੀ ਪ੍ਰਕਿਰਿਆ ਰੋਕੀ ਜਾਵੇ। ਚੇਤੇ ਰਹੇ ਕਿ ਬਖਸ਼ਿੰਦਰਪਾਲ ਸਿੰਘ ਨੂੰ ਇਸ ਸਾਲ ਮਾਰਚ ਵਿਚ ਬਰੈਂਪਟਨ ਤੋਂ ਕਾਬੂ ਕੀਤਾ ਗਿਆ ਸੀ।

Related Post
India, International, Khaas Lekh, Khalas Tv Special, Video
ਕੀ ਤੁਸੀਂ 8 ਲੋਕਾਂ ਦੀ ਜ਼ਿੰਦਗੀ ਬਚਾਉਣਾ ਚਾਹੁੰਦੇ ਹੋ
August 14, 2026
