The Khalas Tv Blog International ਭਗੌੜੇ ਬਖਸ਼ਿੰਦਰਪਾਲ ਸਿੰਘ ਨੇ ਕੈਨੇਡਾ ਪੁਲਿਸ ’ਤੇ ਲਾਏ ਗੰਭੀਰ ਦੋਸ਼
International

ਭਗੌੜੇ ਬਖਸ਼ਿੰਦਰਪਾਲ ਸਿੰਘ ਨੇ ਕੈਨੇਡਾ ਪੁਲਿਸ ’ਤੇ ਲਾਏ ਗੰਭੀਰ ਦੋਸ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਨਵਜੰਮੇ ਬੱਚੇ ਦੀ ਹੱਤਿਆ ਦੇ ਮਾਮਲੇ ਵਿਚ ਅਮਰੀਕਾ ਤੋਂ ਭਗੌੜਾ ਬਖਸ਼ਿੰਦਰਪਾਲ ਸਿੰਘ ਮਾਨ ਕੈਨੇਡਾ ਪੁਲਿਸ ’ਤੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾ ਰਿਹਾ ਹੈ।ਬਖਸ਼ਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੇਪਲਹਰਸਟ ਡਿਟੈਨਸ਼ਨ ਸੈਂਟਰ ਵਿਚ ਉਸ ਦੇ ਸਾਥੀ ਹਿਰਾਸਤੀਆਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿਉਂਕਿ ਹਿਰਾਸਤੀ ਕੇਂਦਰ ਦੇ ਗਾਰਡਜ਼ ਨੇ ਸਾਰੀ ਕਹਾਣੀ ਉਨ੍ਹਾਂ ਨੂੰ ਦੱਸ ਦਿਤੀ। ਬਖਸ਼ਿੰਦਰਪਾਲ ਸਿੰਘ ਮਾਨ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਉਸ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਨੂੰ ਵੇਖਦਿਆਂ ਅਮਰੀਕਾ ਭੇਜੇ ਜਾਣ ਦੀ ਪ੍ਰਕਿਰਿਆ ਰੋਕੀ ਜਾਵੇ। ਚੇਤੇ ਰਹੇ ਕਿ ਬਖਸ਼ਿੰਦਰਪਾਲ ਸਿੰਘ ਨੂੰ ਇਸ ਸਾਲ ਮਾਰਚ ਵਿਚ ਬਰੈਂਪਟਨ ਤੋਂ ਕਾਬੂ ਕੀਤਾ ਗਿਆ ਸੀ।

Exit mobile version