ਬਿਉਰੋ ਰਿਪੋਰਟ – ਐੱਸਜੀਪੀਸੀ ਵਿੱਚ ਸਾਥੀ ਮੁਲਾਜ਼ਮ ਦਰਬਾਰਾ ਸਿੰਘ (DARBARA SINGH) ਦੇ ਕਤਲ ਵਿੱਚ (SGPC EMPLOYEE MURDER CASE) ਫਰਾਰ ਮੁੱਖ ਮੁਲਜ਼ਮ ਸੁਖਬੀਰ ਸਿੰਘ (SUKHBIR SINGH) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ SGPC ਵਿੱਚ ਹੀ ਕੰਮ ਕਰਨ ਵਾਲਾ ਮੁਲਾਜ਼ਮ ਸੁਖਬੀਰ ਸਿੰਘ ਸਿੰਘ ਫਰਾਰ ਚੱਲ ਰਿਹਾ ਸੀ। ਪੁਲਿਸ ਨੇ ਸੁਖਬੀਰ ਸਮੇਤ 5 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਇਸੇ ਮਹੀਨੇ 3 ਅਗਸਤ ਨੂੰ ਦੁਪਹਿਰ ਵੇਲੇ SGPC ਦੇ ਐਕਾਉਂਟਸ ਵਿਭਾਗ ਵਿੱਚ ਕੰਮ ਕਰਨ ਵਾਲਾ ਦਰਬਾਰਾ ਸਿੰਘ ਦੁਪਹਿਰ ਦਾ ਖਾਣਾ ਖਾ ਰਿਹਾ ਸੀ, ਉਸੇ ਵੇਲੇ ਕਮੇਟੀ ਵਿੱਚ ਹੀ ਧਰਮ ਪ੍ਰਚਾਰਕ ਵਿੱਚ ਕੰਮ ਵਾਲਾ ਸੁਖਬੀਰ ਸਿੰਘ ਆਪਣੇ ਸਾਥੀਆਂ ਦੇ ਨਾਲ ਉੱਥੇ ਆਇਆ ਅਤੇ ਬਹਿਸ ਕਰਨ ਲੱਗਾ ਅਤੇ ਫਿਰ ਤਿੱਖੇ ਹਥਿਆਰ ਦੇ ਨਾਲ ਦਰਬਾਰਾ ਸਿੰਘ ਦੀ ਛਾਤੀ ’ਤੇ ਵਾਰ ਕੀਤਾ। ਹਮਲੇ ਵਿੱਚ ਸੁਖਬੀਰ ਸਿੰਘ ਵੀ ਜ਼ਖ਼ਮੀ ਹੋਇਆ ਸੀ। ਦੋਵਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਦਰਬਾਰਾ ਸਿੰਘ ਦੀ ਮੌਤ ਹੋ ਗਈ ਜਦਕਿ ਹਮਲਾ ਕਰਨ ਵਾਲਾ ਸੁਖਬੀਰ ਸਿੰਘ ਫਰਾਰ ਹੋ ਗਿਆ।
ਹਮਲੇ ਤੋਂ ਬਾਅਦ ਪੁਲਿਸ 5 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ 4 ਦੀ ਗ੍ਰਿਫ਼ਤਾਰੀ ਹੋ ਚੁੱਕੀ ਸੀ। ਪਤਾ ਚੱਲਿਆ ਸੀ ਕਿ ਦਰਬਾਰਾ ਸਿੰਘ ਅਤੇ ਸੁਖਬੀਰ ਸਿੰਘ ਦੇ ਪਰਿਵਾਰਾਂ ਦੇ ਵਿਚਾਲੇ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਦੀ ਧੀ ਘਰੋਂ ਚਲੀ ਗਈ ਸੀ ਉਹ ਇਸ ਦੇ ਲਈ ਦਰਬਾਰਾ ਸਿੰਘ ਨੂੰ ਜ਼ਿੰਮੇਵਾਰ ਦੱਸ ਰਿਹਾ ਸੀ।