ਮੂਸੇਵਾਲਾ ਦੇ ਕਾਤਲਾਂ ਦੇ ਐਨਕਾਉਂਟਰ ਤੋਂ ਬਾਅਦ ਡੀਜੀਪੀ ਅਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਹਿਮ ਮੀਟਿੰਗ
‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਵਿੱਚ ਸਿੱਧੂ ਮੂਸੇਵਾਲਾ ਦੇ ਕਾਤ ਲ 2 ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਉਂਟਰ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ।
ਮੁੱਖ ਮੰਤਰੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਡੀਜੀਪੀ ਨੇ ਪੂਰੇ ਐਨਕਾਉਂਟਰ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ । ਇਸ ਤੋਂ ਬਾਅਦ ਡੀਜੀਪੀ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਨਿਸ਼ਾਨੇ ‘ਤੇ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ 6ਵਾਂ ਸ਼ਾਰਪ ਸੂਟਰ ਦੀਪਕ ਮੁੰਡੀ ਹੈ ।
ਜਿਸ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਸਰਚ ਕਰ ਰਹੀਆਂ ਨੇ ਇਸ ਤੋਂ ਇਲਾਵਾ ਗੋਲਡੀ ਬਰਾੜ ਨੂੰ ਲੈ ਕੇ ਡੀਜੀਪੀ ਨੇ ਕਿਹਾ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ ਕੈਨੇਡਾ ਤੋਂ ਉਸ ਦੀ ਸਪੁਰਦੀ ਯਕੀਨੀ ਬਣਾਈ ਜਾਵੇਗਾ। ਡੀਜੀਪੀ ਨੇ ਜਗਰੂਪ ਰੂਪਾ ਤੋਂ ਮਿਲੀ A-47 ਬਾਰੇ ਵੀ ਅਹਿਮ ਖੁਲਾਸਾ ਕੀਤਾ ਹੈ।
AK-47 ਬਾਰੇ ਡੀਜੀਪੀ ਦਾ ਖੁਲਾਸਾ
ਡੀਜੀਪੀ ਗੌਰਵ ਯਾਦਵ ਨੂੰ ਜਦੋਂ ਪੁੱਛਿਆ ਗਿਆ ਕਿ ਜਗਰੂਰ ਦੀ ਲਾ ਸ਼ ਕੋਲੋ ਜਿਹੜੀ A-47 ਬਰਾਮਦ ਹੋਈ ਹੈ ਕਿ ਇਸੇ ਨਾਲ ਹੀ 29 ਮਈ ਨੂੰ ਸਿੱਧੂ ਮੂਸੇਵਾਲਾ ‘ਤੇ ਹ ਮਲਾ ਹੋਇਆ ਸੀ ਤਾਂ ਉਨ੍ਹਾਂ ਨੇ ਕਿਹਾ ਇਸ ਦੀ ਕਾਫੀ ਉਮੀਦ ਹੈ ਕਿ ਇਹ ਹੀ ਉਹ AK-47 ਹੋਵੇ ਜਿਸ ਨਾਲ ਮੂਸੇਵਾਲਾ ‘ਤੇ ਹ ਮਲਾ ਕੀਤਾ ਗਿਆ ਪਰ ਉਨ੍ਹਾਂ ਨੇ ਕਿਹਾ ਫਾਰੈਂਸਿਕ ਟੀਮਾਂ ਦੀ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋਵੇਗੀ,ਜਿਹੜੀ ਫਾਰੈਂਸਿਕ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਮੌਕੇ ‘ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਸੀ। ਉਹ ਹੀ ਟੀਮ ਜਗਰੂਪ ਰੂਪਾ ਅਤੇ ਮੰਨੂ ਦੇ ਐਨਕਾਉਂਟਰ ਵਾਲੀ ਥਾਂ ‘ਤੇ ਜਾਂਚ ਕਰ ਰਹੀ ਹੈ।
ਕੌਣ ਹੈ ਦੀਪਕ ਮੁੰਡੀ ?
ਮੂਸੇਵਾਲਾ ਦੇ ਕ ਤਲ ਵਿੱਚ ਬੋਲੈਰੋ ਅਤੇ ਕੋਰੋਲਾ ਮਾਡੀਉਲ ਦੀ ਵਰਤੋਂ ਹੋਈ ਸੀ। ਦੀਪਕ ਮੁੰਡੀ ਬੋਲੈਰੋ ਮਾਡੀਉਲ ਦਾ ਹਿੱਸਾ ਸੀ ਜਿਸ ਨੂੰ ਹਰਿਆਣਾ ਦਾ ਸ਼ਾਰਪ ਸ਼ੂਟਰ ਪ੍ਰਿਅਰਵਤ ਫੌਜੀ ਲੀਡ ਕਰ ਰਿਹਾ ਸੀ । ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਉਨ੍ਹਾਂ ਦੇ ਨਾਲ ਸੀ। ਮੂਸੇਵਾਲਾ ਦੇ ਕ ਤਲ ਤੋਂ ਬਾਅਦ ਇਹ ਚਾਰੋਂ ਗੁਜਰਾਤ ਭੱਜ ਗਏ ਸੀ। ਫੌਜੀ ਬਿਨਾਂ ਮੂੰਹ ਡੱਕੇ ਘੁੰਮ ਰਿਹਾ ਸੀ ਇਸ ਲਈ ਅੰਕਿਤ ਮੁੰਡੀ ਦੋਵੇ ਅਲਗ ਹੋ ਗਏ। ਅੰਕਿਤ ਨੂੰ ਦਿੱਲੀ ਪੁਲਿਸ ਨੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕਰ ਲਿਆ ਪਰ ਮੁੰਡੀ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ।