India Punjab

ਖੱਟਰ ਅਤੇ ਚੜੂਨੀ ਦਰਮਿਆਨ ਮੀਟਿੰਗ ਰਹੀ ਬੇਸਿੱਟਾ

‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਕੱਲ੍ਹ ਦੇਰ ਰਾਤ ਹਰਿਆਣਾ ਵਿੱਚ ਕਿ ਸਾਨੀ ਅੰਦੋ ਲਨ ਦੌਰਾਨ ਕਿ ਸਾਨਾਂ ਦੇ ਖਿਲਾਫ ਦਰਜ ਹੋਏ ਕੇਸ ਰੱਦ ਕਰਨ ਨੂੰ ਲੈ ਕੇ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਇਹ ਮੀਟਿੰਗ ਲਗਭਗ ਤਿੰਨ ਘੰਟੇ ਚੱਲੀ। ਇਸ ਮੀਟਿੰਗ ਵਿੱਚ ਹੋਰ ਵੀ ਕਈ ਮੁੱਦਿਆਂ ‘ਤੇ ਚਰਚਾ ਹੋਈ ਹੈ। ਮੀਟਿੰਗ ਮਗਰੋਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੀਟਿੰਗ ਬੇਸਿੱਟਾ ਰਹੀ ਹੈ ਅਤੇ ਜੋ ਵੀ ਗੱਲਬਾਤ ਹੋਈ ਹੈ, ਉਸ ਬਾਰੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਵੇਰਵੇ ਦੇਵਾਂਗੇ।

ਚੜੂਨੀ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਸਰਕਾਰ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਹਰਿਆਣਾ ਸਰਕਾਰ ਨੇ ਉਨ੍ਹਾਂ ਦੇ ਮੁੱਦਿਆਂ ‘ਤੇ ਮੁੜ ਮੀਟਿੰਗ ਦਾ ਕੋਈ ਸੱਦਾ ਨਹੀਂ ਦਿੱਤਾ ਹੈ। ਮੀਟਿੰਗ ਵਿੱਚ ਸਰਕਾਰ ਦਾ ਰੁਖ ਨਾ ਤਾਂ ਬਹੁਤਾ ਨਰਮ ਰਿਹਾ ਅਤੇ ਨਾ ਹੀ ਬਹੁਤਾ ਸਖ਼ਤ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਚੜੂਨੀ ਨੇ ਕਿਹਾ ਕਿ ਉਹ ਇਸ ਮੀਟਿੰਗ ਵਿੱਚ ਹੋਈ ਗੱਲਬਾਤ ਦੇ ਵੇਰਵੇ ਅੱਜ 4 ਦਸੰਬਰ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਰੱਖਣਗੇ। ਉਸ ਤੋਂ ਬਾਅਦ ਸਾਂਝਾ ਕਿਸਾਨ ਮੋਰਚਾ ਸਰਬਸੰਮਤੀ ਨਾਲ ਇਸ ਬਾਰੇ ਕੋਈ ਅਗਲਾ ਫੈਸਲਾ ਲਵੇਗਾ।

ਇਸ ਮੀਟਿੰਗ ਵਿੱਚ ਗੁਰਨਾਮ ਸਿੰਘ ਚੜੂਨੀ, ਰਾਕੇਸ਼ ਬੈਂਸ, ਰਾਮਪਾਲ ਚਾਹਲ, ਰਤਨ ਮਾਨ, ਜਰਨੈਲ ਸਿੰਘ, ਜੋਗਿੰਦਰ ਨੈਨ, ਇੰਦਰਜੀਤ ਸਿੰਘ ਅਤੇ ਅਭਿਮਨਿਊ ਕੋਹਾੜ ਹਾਜ਼ਰ ਸਨ। ਦੂਜੇ ਪਾਸੇ ਮੀਟਿੰਗ ਵਿੱਚ ਸੂਬੇ ਦੇ ਮੁੱਖ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀ ਸ਼ਾਮਲ ਹੋਏ।