‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਲਖੀਮਪੁਰ ਖੀਰੀ ਦੀਆਂ ਸਾਰੀਆਂ ਵੀਡੀਓਜ਼ ਸਾਹਮਣੇ ਨਹੀਂ ਆਈਆਂ ਸਨ ਪਰ ਪੱਤਰਕਾਰਾਂ, ਸੰਯੁਕਤ ਕਿਸਾਨ ਮੋਰਚਾ ਨੇ ਕਿਸੇ ਨਾ ਕਿਸੇ ਤਰੀਕੇ ਸਾਰੀਆਂ ਵੀਡੀਓਜ਼ ਕੱਢ ਕੇ ਲਿਆਂਦੀਆਂ। ਬਾਪੂ-ਬੇਟਾ ਦਾ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਰਿਮਾਂਡ ਨਹੀਂ ਲਵੇਗਾ ਕਿ ਇਨ੍ਹਾਂ ਦੇ ਗੈਂਗ ਵਿੱਚ ਕੌਣ-ਕੌਣ ਸ਼ਾਮਿਲ ਸਨ, ਉਦੋਂ ਤੱਕ ਜਾਂਚ ਅਧੂਰੀ ਰਹੇਗੀ ਅਤੇ ਸਾਡਾ ਅੰਦੋਲਨ ਉਦੋਂ ਤੱਕ ਚੱਲੇਗਾ। ਸਾਡਾ ਅੰਦੋਲਨ ਸੰਘਰਸ਼ ਤੋਂ ਸਮਾਧਾਨ ਦੀ ਤਰਫ਼ ਜਾਵੇਗਾ। ਮਿਸ਼ਰਾ ਦੀ ਅੱਜ ਜੋ ਪੁੱਛਗਿੱਛ ਹੋਈ ਹੈ, ਇਸਨੂੰ ਗ੍ਰਿਫ਼ਤਾਰੀ ਨਹੀਂ ਕਹਿ ਸਕਦੇ, ਇਹ ਸੱਦਾ ਦੇ ਕੇ ਬੁਲਾਇਆ ਹੋਇਆ ਆਦਮੀ ਹੈ। ਜਦੋਂ ਤੱਕ ਉਸਦਾ ਪਿਤਾ ਗ੍ਰਹਿ ਰਾਜ ਮੰਤਰੀ ਹੈ, ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਹੈ ਕਿ ਕੋਈ ਉਸ ਤੋਂ ਪੁੱਛਗਿੱਛ ਕਰ ਲਵੇਗਾ।

Related Post
India, International, Khaas Lekh, Khalas Tv Special
ਭਾਰਤ ਤੋਂ ਕਿਉਂ ਭੱਜ ਰਹੇ ਨੇ ਅਰਬਪਤੀ ਲੋਕ ?
August 17, 2025