ਦਿੱਲੀ : ਹੁਣ ਅਗਲੀ ਵਾਰ ਜਦੋਂ ਵੀ ਤੁਸੀਂ ਸਿਮ ਕਾਰਡ ਖਰੀਦਣ ਜਾਓਗੇ ਤਾਂ ਸਿਮ ਨਾਲ ਸਬੰਧਿਤ ਇਹ ਨਵਾਂ ਨਿਯਮ ਤੁਹਾਡੇ ‘ਤੇ ਵੀ ਲਾਗੂ ਹੋਵੇਗਾ। ਜਾਣੋ ਕਿ ਉਹ ਨਿਯਮ ਕੀ ਹੈ ਅਤੇ ਤੁਹਾਡੇ ਲਈ ਕੀ ਬਦਲੇਗਾ। ਸਿਮ ਤੋਂ ਬਿਨਾਂ ਫੋਨ ਦੀ ਕੋਈ ਕਦਰ ਨਹੀਂ। ਕੁਝ ਲੋਕਾਂ ਦਾ ਕੰਮ ਸਿਰਫ਼ ਇੱਕ ਸਿਮ ਨਾਲ ਚੱਲ ਜਾਂਦਾ ਹੈ, ਜਦਕਿ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਇੱਕ ਤੋਂ ਵੱਧ ਸਿਮ ਖਰੀਦਣ ਦੀ ਲੋੜ ਹੁੰਦੀ ਹੈ।
ਚੰਗੀ ਗੱਲ ਇਹ ਹੈ ਕਿ ਸਿਮ ਨੂੰ ਲੈ ਕੇ ਨਵੇਂ ਨਿਯਮ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਵਿੱਚ ਡਿਜੀਟਲਾਈਜ਼ੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਦੂਰਸੰਚਾਰ ਵਿਭਾਗ (ਦੂਰਸੰਚਾਰ ਮੰਤਰਾਲੇ) ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਗਾਹਕਾਂ ਨੂੰ ਨਵਾਂ ਸਿਮ ਕਾਰਡ ਖਰੀਦਣ ਵੇਲੇ ਸਿਰਫ਼ ਡਿਜੀਟਲ ਜਾਂ ਈ-ਕੇਵਾਈਸੀ ਜਮ੍ਹਾਂ ਕਰਾਉਣਾ ਹੋਵੇਗਾ। ਯਾਨੀ ਪੇਪਰ ਆਧਾਰਿਤ ਕੇਵਾਈਸੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਸਿਮ ਕਾਰਡ ਦਾ ਨਵਾਂ ਨਿਯਮ 1 ਜਨਵਰੀ 2024 ਤੋਂ ਲਾਗੂ ਹੋਵੇਗਾ। 1 ਜਨਵਰੀ 2024 ਤੋਂ ਟੈਲੀਕਾਮ ਕੰਪਨੀਆਂ ਸਿਰਫ਼ ਡਿਜੀਟਲ ਕੇਵਾਈਸੀ ਕਰਨਗੀਆਂ।
ਤੁਹਾਨੂੰ ਦੱਸ ਦੇਈਏ ਕਿ ਹੁਣ ਜਦੋਂ ਤੁਸੀਂ ਨਵੇਂ ਸਾਲ ‘ਚ 1 ਜਨਵਰੀ ਤੋਂ ਬਾਅਦ ਸਿਮ ਖਰੀਦਣ ਜਾਂਦੇ ਹੋ ਤਾਂ ਤੁਹਾਡੇ ਵੇਰਵਿਆਂ ਦੀ ਬਾਇਓਮੈਟ੍ਰਿਕਸ ਰਾਹੀਂ ਪੁਸ਼ਟੀ ਕੀਤੀ ਜਾਵੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੂਰਸੰਚਾਰ ਮੰਤਰਾਲੇ ਦੇ ਇਸ ਨਿਯਮ ਨੂੰ ਸਾਰੀਆਂ ਕੰਪਨੀਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ।
ਦੂਰਸੰਚਾਰ ਵਿਭਾਗ ਨੇ ਮੰਗਲਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਨਵੇਂ ਸਾਲ ਯਾਨੀ 1 ਜਨਵਰੀ 2024 ਤੋਂ ਸਿਮ ਕਾਰਡ ਖਰੀਦਣ ਦੇ ਨਿਯਮਾਂ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਸ ਨਿਯਮ ਦੇ ਤਹਿਤ, ਹੁਣ ਕਿਸੇ ਵੀ ਗਾਹਕ ਨੂੰ ਸਿਮ ਕਾਰਡ ਲੈਣ ਲਈ ਈ-ਕੇਵਾਈਸੀ ਕਰਨਾ ਜ਼ਰੂਰੀ ਹੋਵੇਗਾ।
ਇਸ ਤੋਂ ਇਲਾਵਾ ਇਹ ਜਾਣਨਾ ਜ਼ਰੂਰੀ ਹੈ ਕਿ ਨਵਾਂ ਮੋਬਾਈਲ ਕਨੈਕਸ਼ਨ ਲੈਣ ਦੇ ਬਾਕੀ ਨਿਯਮ ਪਹਿਲਾਂ ਵਾਂਗ ਹੀ ਰਹਿਣਗੇ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕਈ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਆਖਿਰ ਕੇਵਾਈਸੀ ਕੀ ਹੈ? ਸੌਖੇ ਸ਼ਬਦਾਂ ਵਿਚ ਕਹੀਏ ਤਾਂ ਇਸ ਵਿਚ ਗਾਹਕ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੇਵਾਈਸੀ ਕਰਵਾਉਣਾ ਹਰ ਕਿਸੇ ਲਈ ਲਾਜ਼ਮੀ ਹੈ। ਇਸ ਦਾ ਪੂਰਾ ਰੂਪ ‘ਨਾਓ ਯੂਅਰ ਕਸਟਮਰ’ ਹੈ।