ਬਿਊਰੋ ਰਿਪੋਰਟ : ਭਾਰਤ ਵਿੱਚ ਇਲੈਕਟ੍ਰਿਕ ਹਾਈਬ੍ਰਿਡ ਕਾਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਇਕ-ਇਕ ਕਰਕੇ ਭਾਰਤੀ ਬਜ਼ਾਰਾਂ ਤੋਂ ਡੀਜ਼ਲ ਦੀਆਂ ਗੱਡੀਆਂ ਗਾਇਬ ਹੋ ਰਹੀਆਂ ਹਨ । ਮਾਰੂਤੀ ਸੁਜੁਕੀ ਅਤੇ ਫਾਕਸਵੈਗਨ ਨੇ ਪਹਿਲਾਂ ਹੀ ਡੀਜ਼ਲ ਗੱਡੀਆਂ ਬਣਾਉਣੀਆਂ ਬੰਦ ਕਰ ਦਿੱਤੀਆਂ ਹਨ ਹੁਣ ਜਪਾਨ ਦੀ ਕੰਪਨੀ ਹੌਂਡਾ (HONDA) ਨੇ ਵੀ ਡੀਜ਼ਲ ਗੱਡੀਆਂ ਨੂੰ ਅਰਵਿਦਾ ਕਹਿਣ ਦਾ ਫੈਸਲਾ ਕੀਤਾ ਹੈ । ਦੱਸਿਆ ਜਾ ਰਿਹਾ ਹੈ HONDA ਭਾਰਤ ਵਿੱਚ ਡੀਜ਼ਲ ਗੱਡੀਆਂ ਨੂੰ ਅਪ੍ਰੈਲ 2023 ਵਿੱਚ ਬੰਦ ਕਰ ਦੇਵੇਗਾ । ਕੰਪਨੀ ਕੋਲ HONDA CITY, HONDA WR-V,HONDA AMAZE,ਵਰਗੀਆਂ ਡੀਜ਼ਲ ਗੱਡੀਆਂ ਹਨ ।
ਆਟੋਕਾਰ ਪ੍ਰੋ ਦੀ ਰਿਪੋਰਟ ਮੁਤਾਬਿਕ HONDA ਕੰਪਨੀ ਡੀਜ਼ਲ ਕਾਰਾਂ ਦਾ ਪ੍ਰੋਡਕਸ਼ਨ ਫਰਵਰੀ 2023 ਵਿੱਚ ਬੰਦ ਕਰ ਦੇਵੇਗੀ । ਇਸ ਦੇ ਪਿੱਛੇ ਵਜ੍ਹਾ ਅਪ੍ਰੈਲ 2023 ਤੋਂ ਲਾਗੂ ਹੋਣ ਵਾਲੇ ਰੀਅਲ ਟਾਇਮ ਡਰਾਇਵਿੰਗ ਐਮੀਸ਼ਨ ਨਿਯਮ ਹਨ। ਇਸ ਨਿਯਮ ਦਾ ਪਾਲਨ ਕਰਨ ਦੇ ਲਈ ਕੰਪਨੀਆਂ ਨੂੰ ਡੀਜ਼ਲ ਇੰਜਣ ‘ਤੇ ਮਹਿੰਗਾ ਡਿਵਾਇਜ਼ ਲਗਾਉਣ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਕਾਰ ਦੀ ਕੀਮਤ ਕਾਫੀ ਵੱਧ ਸਕਦੀ ਹੈ ।
ਕੰਪਨੀ ਆਪਣੀ ਫੈਕਟਰੀਆਂ ਵਿੱਚ ਡੀਜ਼ਲ ਇੰਜਣ ਬਣਾਉਣਾ ਬੰਦ ਕਰ ਦੇਣਗੀਆ, ਹੌਂਡਾ ਨਾ ਸਿਰਫ਼ 1.5 ਲੀਟਰ i-DTEC ਟਰਬੋ ਡੀਜ਼ਲ ਇੰਜਣ ਨੂੰ ਬੰਦ ਕਰ ਰਹੀ ਹੈ ਬਲਕਿ ਕੰਪਨੀ 1.6 ਲੀਟਰ i-DTEC ਡੀਜ਼ਲ ਦਾ ਨਿਰਮਾਣ ਵੀ ਬੰਦ ਕਰ ਦੇਵੇਗੀ । ਜਿਸ ਨੂੰ ਥਾਈਲੈਂਡ ਦੇ ਹੌਂਡਾ CRV ਦੇ ਲਈ ਐਕਸਪੋਰਟ ਕੀਤਾ ਜਾਂਦਾ ਹੈ।
ਕੰਪਨੀ ਦੀ ਸਬ ਕਾਮਪੈਕਟ ਸੇਡਾਨ ਕਾਰ Honda Amaze ਦੇਸ਼ ਦੀ ਸਭ ਤੋਂ ਸਸਤੀ ਡੀਜ਼ਲ ਕਾਲ ਹੈ । ਇਸ ਦੇ ਡੀਜ਼ਲ ਵੈਰੀਐਂਟ ਦੀ ਕੀਮਤ 9 ਲੱਖ ਤੋਂ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ Honda WR-V ਦੇ ਡੀਜ਼ਲ ਵੈਰੀਐਂਟ ਦੀ ਕੀਮਤ 11.27 ਲੱਖ ਰੁਪਏ ਅਤੇ ਹੌਂਡਾ ਸਿੱਟੀ ਦੇ ਡੀਜ਼ਲ ਵੈਰੀਐਂਟ ਦੀ ਕੀਮਤ 13.17 ਤੋਂ ਸ਼ੁਰੂ ਹੁੰਦੀ ਹੈ।