ਚੰਡੀਗੜ੍ਹ : ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਨਵੰਬਰ ਦੀ ਡਿਬੇਟ ਦੇ ਲਈ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਸੀ । ਜਿਸ ਵਿੱਚ ਡਿਬੇਟ ਦੇ ਸੰਚਾਲਕ ਦਾ ਨਾਂ, ਪਾਰਟੀਆਂ ਦੇ ਬੁਲਾਰਿਆਂ ਨੂੰ ਬੋਲਣ ਲਈ ਦਿੱਤੇ ਜਾਣ ਵਾਲਾ ਸਮਾਂ ਅਤੇ ਡਿਬੇਟ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਸੀ। ਮਾਨ ਨੇ ਕਿਹਾ ਸੀ ਕਿ ਸਟੇਜ ਦਾ ਸੰਚਾਲਨ ਪ੍ਰੋਫੈਸਰ ਨਿਰਮਲ ਜੌੜਾ ਜੀ ਕਰਨਗੇ। ਉਨ੍ਹਾਂ ਨੇ ਇਸ ਬਹਿਸ ਵਿਚ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
ਜਿਸ ਤੋਂ ਬਾਅਦ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਦੇ ਇਸ ਬਿਆਨ ਦੇ ਵਿਰੋਧ ਕਰਦਿਆਂ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਇੱਕ ਨਵੰਬਰ ਨੂੰ ਹੋ ਰਹੀ ਬਹਿਸ ਬਾਰੇ ਸੀ ਐੱਮ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਜੇ ਪੰਜਾਬ ਦੇ ਗੰਭੀਰ ਮੁੱਦਿਆਂ ‘ਤੇ ਬਹਿਸ ਇਨ੍ਹਾਂ ਤੋਂ ਕਰਾਉਗੇ, ਫਿਰ ਸਰਕਾਰ ਦਾ ਭਾਣਾ ਤਾਂ ਵਰਤ ਗਿਆ ਸਮਝੋ l ਉਨ੍ਹਾਂ ਦਾ ਇਸ਼ਾਰਾ ਪ੍ਰੋ. ਨਿਰਮਲ ਜੌੜਾ ਵੱਲ ਹੈ ਜਿਨ੍ਹਾਂ ਨੂੰ ਸੀ ਐੱਮ ਭਗਵੰਤ ਮਾਨ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਪੰਜਾਬ ਮੰਗਦਾ ਜਵਾਬ
ਭਗਵੰਤ ਮਾਨ ਜੀ,
ਜੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਬਹਿਸ ਇਨ੍ਹਾਂ ਤੋਂ ਕਰਾਉਂਗੇ, ਫਿਰ ਸਰਕਾਰ ਦਾ ਭਾਣਾ ਤਾਂ ਵਰਤ ਗਿਆ ਸਮਝੋ l#ਪੰਜਾਬਮੰਗਦਾਜਵਾਬ@BhagwantMann@BJP4Punjab pic.twitter.com/N6do2YeC0P
— Sunil Jakhar (@sunilkjakhar) October 26, 2023
ਜਾਖੜ ਦੇ ਇਸ ਤੰਜ ‘ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖ਼ਰਾ ਜਾਖੜ ਸਾਹਿਬ । ਕੰਗ ਨੇ ਟਵੀਟ ਕਰਦਿਆਂ ਸੁਨੀਲ ਜਾਖੜ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖ਼ਰਾ ਜਾਖੜ ਸਾਹਿਬ । ਮਤਲਬ, ਜਾਖੜ ਸਾਹਿਬ ਫਿਰ ਨਾਂਹ ਹੀ ਸਮਝੀਏ ਹੁਣ ਤੁਹਾਡੀ।
ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖਰਾ ਜਾਖੜ ਸਾਹਬ।
ਮਤਲਬ, ਜਾਖੜ ਸਾਹਿਬ ਫਿਰ ਨਾਂਹ ਹੀ ਸਮਝੀਏ ਹੁਣ ਤੁਹਾਡੀ। https://t.co/InlqFaQ0qu
— Malvinder Singh Kang (@kang_malvinder) October 26, 2023
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਵਿੱਚ ਪਹਿਲੀ ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਂ ‘ਮੈਂ ਪੰਜਾਬ ਬੋਲਦਾ ਹਾਂ’ ਹੋਵੇਗਾ। ਉਨ੍ਹਾਂ ਨੇ ਇਸ ਡਿਬੇਟ ਵਿੱਚ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਸੀ ਐੱਮ ਮਾਨ ਨੇ ਕਿਹਾ ਹੈ ਕਿ 1 ਨਵੰਬਰ ਨੂੰ ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਆਪਣਾ ਪੱਖ ਰੱਖਣਗੀਆਂ। ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ।
ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ
“ਪੰਜਾਬ ਮੰਗਦਾ ਜਵਾਬ”— Bhagwant Mann (@BhagwantMann) October 26, 2023
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ਮੈਂ ਪੰਜਾਬ ਬੋਲਦਾ ਹਾਂ“ ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲ੍ਹਾ ਸੱਦਾ। “ਪੰਜਾਬ ਮੰਗਦਾ ਜਵਾਬ”