The Khalas Tv Blog International ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮ ਪ੍ਰਤੀ ਆਪਣਾਇਆ ਸਖ਼ਤ ਰੁਖ਼
International

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮ ਪ੍ਰਤੀ ਆਪਣਾਇਆ ਸਖ਼ਤ ਰੁਖ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਆਪਣੇ ਦੇਸ਼ ਦੇ ਮੁਸਲਿਮ ਨੁਮਾਇੰਦਿਆਂ ਨੂੰ ਕੱਟੜਪੰਥੀ ਇਸਲਾਮ ਨੂੰ ਨਸ਼ਟ ਕਰਨ ਦੇ ਲਈ ‘ਰਿਪਬਲੀਕਨ ਮੁੱਲ ਦਾ ਚਾਰਟਰ’ਸਵੀਕਾਰ ਕਰਨ ਲਈ ਕਿਹਾ ਹੈ। ਮੈਕਰੋ ਨੇ ਫਰੈਂਚ ਕਾਊਂਸਿਲ ਆੱਫ ਦ ਮੁਸਲਿਮ ਫੇਥ ਦੇ ਅੱਠ ਨੇਤਾਵਾਂ ਨੂੰ ਮਿਲ ਕੇ ਇਸ ਚਾਰਟਰ ਨੂੰ ਸਵੀਕਾਰ ਕਰਨ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ। ਇਸ ਚਾਰਟਰ ਵਿੱਚ ਦੂਸਰੇ ਮੁੱਦਿਆਂ ਦੇ ਇਲਾਵਾ ਦੋ ਗੱਲਾਂ ਹੋਰ ਵੀ ਸ਼ਾਮਿਲ ਕੀਤੀਆਂ ਗਈਆਂ ਹਨ : ‘ਫਰਾਂਸ ਵਿੱਚ ਕੇਵਲ ਇੱਕ ਧਰਮ ਹੈ, ਕੋਈ ਰਾਜਨੀਤਿਕ ਅੰਦੋਲਨ ਨਹੀਂ ਅਤੇ ਇਸ ਲਈ ਇਸ ਵਿੱਚ ਸਿਆਸਤ ਨੂੰ ਹਟਾ ਦਿੱਤਾ ਜਾਵੇ ਅਤੇ ਫਰਾਂਸ ਦੇ ਮੁਸਲਿਮ ਭਾਈਚਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ‘ਵਿਦੇਸ਼ੀ ਦਖਲਅੰਦਾਜ਼ੀ’ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ’।

ਪਿਛਲੇ ਮਹੀਨੇ ਫਰਾਂਸ ਵਿੱਚ ਤਿੰਨ ਸ਼ੱਕੀ ਇਸਲਾਮਿਕ ਕੱਟੜਪੰਥੀ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਨੇ ਸਖ਼ਤ ਰੁਖ ਆਪਣਾਇਆ ਹੈ। ਇਨ੍ਹਾਂ ਹਮਲਿਆਂ ਵਿੱਚ 16 ਅਕਤੂਬਰ ਨੂੰ 47 ਸਾਲਾ ਅਧਿਆਪਕ ਦੀ ਹੱਤਿਆ ਵੀ ਸ਼ਾਮਲ ਹੈ, ਜਿਸਨੇ ਆਪਣੀ ਇੱਕ ਕਲਾਸ ਵਿੱਚ ਪੈਗੰਬਰ ਮੁਹੰਮਦ ਦੇ ਕੁੱਝ ਕਾਰਟੂਨ ਦਿਖਾਏ ਸੀ।

Exit mobile version