‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦਾ ਹਮ ਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਅਜਿਹੇ ‘ਚ ਹੁਣ ਫਰਾਂਸ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਲਈ ਕਿਹਾ ਹੈ। ਫਰਾਂਸ ਦੀ ਸਰਕਾਰ ਦੀ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਨ੍ਹਾਂ ਨਾਗਰਿਕਾਂ ਦੀ ਰੂਸ ਵਿੱਚ ਮੌਜੂਦਗੀ “ਜ਼ਰੂਰੀ ਨਹੀਂ” ਹੈ, ਉਨ੍ਹਾਂ ਨੂੰ ਰੂਸ ਛੱਡ ਦੇਣਾ ਚਾਹੀਦਾ ਹੈ। ਹੋਰ ਦੇਸ਼ਾਂ ਨੇ ਵੀ ਇਸੇ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਵੱਲੋਂ ਰੂਸ ਦੇ ਕਿਸੇ ਵੀ ਹਿੱਸੇ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਦੇ ਖਿਲਾਫ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਇਸ ਨੂੰ ਰੂਸ ਦੀ ਆਰਥਿਕਤਾ ਵਿੱਚ ਗੜਬੜੀ ਨਾਲ ਜੋੜਿਆ ਗਿਆ ਹੈ। ਅਮਰੀਕੀ ਐਡਵਾਈਜ਼ਰੀ ਵਿੱਚ “ਰੂਸੀ ਸਰਕਾਰ ਦੇ ਸੁਰੱਖਿਆ ਅਧਿਕਾਰੀਆਂ ਦੁਆਰਾ ਅਮਰੀਕੀ ਨਾਗਰਿਕਾਂ ਨੂੰ ਪਰੇਸ਼ਾਨ ਕਰਨ ਦੀ ਸੰਭਾਵਨਾ” ਸਮੇਤ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ।