India

ਗੁਰੂਗ੍ਰਾਮ ’ਚ ਚਾਰ ਨੌਜਵਾਨ ਜਿਉਂਦੇ ਸੜੇ

 ਗੁਰੂਗ੍ਰਾਮ ਦੇ ਇਕ ਘਰ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਣ ਚਾਰ ਨੌਜਵਾਨ ਜਿਉਂਦੇ ਸੜ ਗਏ। ਮ੍ਰਿਤਕਾਂ ਦੀ ਉਮਰ 17 ਤੋਂ 28 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਚਾਰੋ ਬਿਹਾਰ ਦੇ ਰਹਿਣ ਵਾਲੇ ਸਨ।

ਜਾਣਕਾਰੀ ਅਨੁਸਾਰ ਸਰਸਵਤੀ ਐਨਕਲੇਵ ਦੇ ਜੀ ਬਲਾਕ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ। ਅੱਗ ‘ਚ ਚਾਰ ਲੋਕ ਜ਼ਿੰਦਾ ਸੜ ਗਏ। ਚਾਰੇ ਮ੍ਰਿਤਕ ਗੁਰੂਗ੍ਰਾਮ ਵਿੱਚ ਇੱਕ ਕੱਪੜਾ ਕੰਪਨੀ ਵਿੱਚ ਟੇਲਰ ਦਾ ਕੰਮ ਕਰਦੇ ਸਨ। ਅੱਗ ਸ਼ੁੱਕਰਵਾਰ ਰਾਤ ਕਰੀਬ 2 ਵਜੇ ਲੱਗੀ। ਜ਼ਿੰਦਾ ਸਾੜੇ ਗਏ ਲੋਕਾਂ ਦੀ ਉਮਰ 18 ਤੋਂ 28 ਸਾਲ ਦਰਮਿਆਨ ਹੈ।

ਇੱਕ ਮ੍ਰਿਤਕ ਵੀ ਵਿਆਹਿਆ ਹੋਇਆ ਸੀ

ਗਾਰਮੈਂਟ ਕੰਪਨੀ ਵਿੱਚ ਕੰਮ ਕਰਨ ਵਾਲੇ ਚਾਰੋਂ ਲੋਕ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿੱਚ ਇੱਕ ਵਿਅਕਤੀ ਵਿਆਹਿਆ ਹੋਇਆ ਸੀ। ਉਸ ਦੀ ਪਤਨੀ ਅਤੇ ਬੱਚੇ ਦੀਵਾਲੀ ਮਨਾਉਣ ਘਰ ਗਏ ਹੋਏ ਸਨ।