International

ਵੈਨਕੂਵਰ ‘ਚ ਦੋ ਥਾਵਾਂ ‘ਤੇ ਲੱਗੀ ਅੱ ਗ, ਇੱਕ ਬੱਚੇ ਸਮੇਤ 4 ਦੀ ਮੌ ਤ

‘ਦ ਖ਼ਾਲਸ ਬਿਊਰੋ : ਵੈਨਕੂਵਰ ਵਿੱਚ ਇੱਕ ਘਰ ਨੂੰ ਅੱ ਗ ਲੱਗਣ ਕਾਰਨ ਇੱਕ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌ ਤ ਹੋ ਗਈ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ ਇਕ ਦਸ ਸਾਲ ਦਾ ਬੱਚਾ, ਉਸ ਦੀ ਮਾਂ ਅਤੇ  ਉਸ ਦੇ ਦਾਦਾ ਦੀ ਜਾ ਨ ਚਲੀ ਗਈ। ਇਸ ਘਟਨਾ ਵਿੱਚ ਬੱਚੇ ਦੀ ਦਾਦੀ ਅਤੇ ਉਸ ਦਾ ਪਿਤਾ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਸਦੇ ਨਾਲ ਹੀ ਵੈਨਕੂਵਰ ਵਿੱਚ ਬਹੁਮੰਜ਼ਲਾਂ ਇਮਾਰਤ ਨੂੰ ਅੱਗ ਲੱਗਣ ਨਾਲ ਇੱਕ ਹੋਰ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਇਸ ਬਹੁਮੰਜ਼ਿਲਾਂ ਇਮਾਰਤ ਵਿੱਚ ਅੱਗ ਲੱਗਣ ਨਾਲ ਇੱਕ 37 ਸਾਲਾ ਵਿਅਕਤੀ ਦਾ ਮੌਤ ਹੋ ਗਈ ਹੈ।  ਜਾਣਕਾਰੀ ਅਨੁਸਾਰ ਇਹ ਅੱਗ ਅੱਜ ਸਵੇਰੇ 6 ਵਜੇ ਫੈਡਰਲ ਸਟੇਟ ਕੋਲ  ਸਥਿਤ ਇਕ ਬਿਲਡਿੰਗ ਦੀ ਚੌਥੀ ਮੰਜ਼ਿਲ ਦੇ ਇੱਕ ਯੂਨਿਟ ਵਿੱਚ ਲੱਗੀ। ਇਸ ਯੂਨਿਟ ਵਿਚ ਇਕ ਪਰਿਵਾਰਕ ਜੋੜਾ ਰਹਿ ਰਿਹਾ ਸੀ।