India

ਜੰਮੂ ਕਸ਼ਮੀਰ ‘ਚ ਫਿਰ ਕੰਬੀ ਧਰਤੀ, ਚਾਰ ਦੀ ਗਈ ਜਾਨ

ਜੰਮੂ ਕਸ਼ਮੀਰ (Jammu and Kashmir) ਦੇ ਸੋਪੋਰ (Sapore) ‘ਚ ਧਮਾਕਾ ਹੋਇਆ ਹੈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸੋਪੋਰ ਦੀ ਸਾਇਰ ਕਲੋਨੀ ਵਿੱਚ ਇਹ ਰਹੱਸਮਈ ਧਮਾਕਾ ਹੋਇਆ ਸੀ। ਇਸ ਹੋਏ ਧਮਾਕੇ ਵਿੱਚ ਚਾਰ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ SKIMS ਸੌਰਾ ਰੈਫਰ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਵੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਨਾਦਰੂ ਵਾਸੀ ਸ਼ਾਇਰ ਕਲੋਨੀ, ਆਜ਼ਮ ਅਸ਼ਰਫ਼ ਮੀਰ ਅਤੇ ਆਦਿਲ ਰਸ਼ੀਦ ਭੱਟ ਵਾਸੀ ਸ਼ਾਇਰ ਕਲੋਨੀ ਵਜੋਂ ਕੀਤੀ ਹੈ। ਦੂਜੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ –    ਗੁਆਂਢੀ ਸੂਬੇ ਤੋਂ ਬਿੱਟੂ ਜਾ ਸਕਦੇ ਰਾਜ ਸਭਾ! ਚੱਲ ਰਹੀ ਜ਼ੋਰਦਾਰ ਚਰਚਾ